ਮੈਟਰੋ ਵਿੱਚ ਮਾਸਕ ਨਹੀਂ ਪਾਉਣ ਤੇ 136 ਯਾਤਰੀਆਂ ਨੂੰ ਜ਼ੁਰਮਾਨਾ

ਮੈਟਰੋ ਵਿੱਚ ਮਾਸਕ ਨਹੀਂ ਪਾਉਣ ਤੇ 136 ਯਾਤਰੀਆਂ ਨੂੰ ਜ਼ੁਰਮਾਨਾ

ਨਵੀਂ ਦਿੱਲੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਮੰਗਲਵਾਰ ਨੂੰ ਇਕ ਮੈਟਰੋ ਰੇਲ ਗੱਡੀ ਵਿਚ ਮਾਸਕ ਨਾ ਪਹਿਨਣ ‘ਤੇ 136 ਯਾਤਰੀਆਂ ਨੂੰ ਜੁਰਮਾਨਾ ਕੀਤਾ। ਡੀਐਮਆਰਸੀ ਦੇ ਬੁਲਾਰੇ ਨੇ ਕਿਹਾ, “ਮੈਟਰੋ ਦੇ ਫਲਾਇੰਗ ਸਕੁਐਡ ਨੇ ਮੈਟਰੋ ਵਿਚ ਮਾਸਕ ਨਾ ਪਹਿਨਣ ਲਈ 136 ਯਾਤਰੀਆਂ ਨੂੰ ਜੁਰਮਾਨਾ ਕੀਤਾ ਅਤੇ ਅਗਲੇ ਸਟੇਸ਼ਨ ਤੇ ਉਤਰਨ ਲਈ ਖੜ੍ਹੇ 70 ਯਾਤਰੀਆਂ ਅਤੇ 126 ਯਾਤਰੀਆਂ ਨੂੰ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਬੁਲਾਰੇ ਨੇ ਦੱਸਿਆ ਕਿ 14 ਮੈਟਰੋ ਸਟੇਸ਼ਨਾਂ ਨੂੰ ਮੈਟਰੋ ਦੇ ਅਹਾਤੇ ਵਿਚ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਵੇਰੇ ਅਤੇ ਸ਼ਾਮ ਨੂੰ Wਕ Wਕ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਯਾਤਰੀਆਂ ਦੀ ਭੀੜ ਨਾ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।