Breaking News

ਐਂਡਰਸਨ ‘ਤੇ 15ਫ਼ੀਸਦੀ ਜੁਰਮਾਨਾ, ਡੀ-ਮੈਰਿਟ ਅੰਕ

ਅੰਪਾਇਰ ਦੇ ਫੈਸਲੇ ਦਾ ਕੀਤਾ ਸੀ ਵਿਰੋਧ

 
ਲੰਦਨ, 9 ਸਤੰਬਰ

 

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਦੇ ਫੈਸਲੇ ਵਿਰੁੱਧ ਵਿਰੋਧ ਜਿਤਾਉਣ ‘ਤੇ ਇੱਕ ਡੀ-ਮੈਰਿਟ ਅੰਕ ਦਿੱਤਾ ਗਿਆ ਅਤੇ ਮੈਚ ਫੀਸ ਦਾ 15 ਫੀਸਦੀ ਜ਼ੁਰਮਾਨਾ ਲਾਇਆ ਗਿਆ ਹੈ

 
ਐਂਡਰਸਨ ਨੇ ਓਵਲ ਮੈਦਾਨ ‘ਚ ਚੱਲ ਰਹੇ ਪੰਜਵੇਂ ਟੈਸਟ ਦੇ ਦੂਸਰੇ ਦਿਨ ਭਾਰਤ ਦੀ ਪਾਰੀ ‘ਚ ਵਿਰਾਟ ਕੋਹਲੀ ਦੇ ਲੱਤ ਅੜਿੱਕਾ ਆਊਟ ਦੀ ਅਪੀਲ ਕੀਤੀ ਸੀ ਜਿਸਨੂੰ ਅੰਪਾਇਰ ਧਰਮਸੇਨਾ ਨੇ ਰੱਦ ਕਰ ਦਿੱਤਾ ਸੀ ਇਸ ਫ਼ੈਸਲੇ ‘ਤੇ ਐਂਡਰਸਨ ਨੇ ਵਿਰੋਧ ਜਿਤਾਇਆ ਸੀ ਭਾਰਤ ਦੀ ਪਾਰੀ ਦੇ 29ਵੇਂ ਓਵਰ ‘ਚ ਇਹ ਘਟਨਾ ਘਟੀ ਜਦੋਂ ਵਿਰਾਟ 16 ਦੌੜਾਂ ਬਣਾ ਕੇ ਖੇਡ ਰਹੇ ਸਨ ਅਤੇ ਗੇਂਦ ਉਹਨਾਂ ਦੇ ਪੈਡ ‘ਤੇ ਜਾ ਲੱਗੀ ਐਂਡਰਸਨ ਨੇ ਇਸ ਲਈ ਲੱਤ ਅੜਿੱਕੇ ਦੀ ਅਪੀਲ ਕੀਤੀ ਪਰ ਧਰਮਸੇਨਾ ਨੇ ਵਿਰਾਟ ਨੂੰ ਨਾਟਆਊਟ ਦਿੱਤਾ ਇਸ ‘ਤੇ ਇੰਗਲੈਂਡ ਨੇ ਰਿਵਿਊ ਲਿਆ ਪਰ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ

 
ਓਵਰ ਦੀ ਸਮਾਪਤੀ ਤੋਂ ਬਾਅਦ ਐਂਡਰਸਨ ਨੇ ਧਰਮਸੇਨਾ ਤੋਂ ਆਪਣੀ ਕੈਪ ਅਤੇ ਜੰਪਰ ਖੋਂਹਦੇ ਹੋਏ ਉਹਨਾਂ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਇਸ ਸਲੂਕ ‘ਤੇ ਮੈਚ ਰੈਫਰੀ ਐਂਡੀ ਪਾਏਕ੍ਰਾਫਟ ਨੇ ਇੰਗਲਿਸ਼ ਗੇਂਦਬਾਜ਼ ‘ਤੇ ਜ਼ੁਰਮਾਨਾ ਲਗਾ ਦਿੱਤਾ ਐਂਡਰਸਨ ਨੇ ਬਾਅਦ ‘ਚ ਆਪਣੀ ਗਲਤੀ ਮੰਨਦੇ ਹੋਏ ਜੁਰਮਾਨੇ ਨੂੰ ਕਬੂਲ ਲਿਆ ਜਿਸ ਕਾਰਨ ਉਹਨਾਂ ਵਿਰੁੱਧ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਦੇ ਕਾਨੂੰਨੀ ਜ਼ਾਬਤੇ ਨੂੰ ਬਦਲਣ ਤੋਂ ਬਾਅਦ ਐਂਡਰਸਨ ਦਾ ਇਹ ਪਹਿਲਾ ਦੋਸ਼ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top