ਦੇਸ਼

16 ਕਰੋੜ ਦੀ ਹੈਰੋਇਨ ਜ਼ਬਤ , ਚਾਰ ਗ੍ਰਿਫ਼ਤਾਰ

ਨਵੀਂ ਦਿੱਲੀ। ਦਿੱਲੀ ਪੁਲਿਸ ਦੀ ਵਿਸ਼ੇਸ਼ ਸਾਖਾ ਨੇ ਅੱਜ ਦੋ ਨਾਈਜੀਰਿਆਈ ਨਾਗਰਿਕਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 16 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।
ਇਨ੍ਹਾਂ ‘ਚੋਂ ਦੋ ਮੁਲਜ਼ਮਾਂ, ਪੰਜਾਬ ਨਿਵਾਸੀ ਸੁਰੇਂਦਰ ਭੱਟ ਤੇ ਬਲਵਿੰਦਰ ਨੂੰ ਪੁਲਿਸ ਨੇ ਮੁਬਾਰਕ ਚੌਂਕ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਪੁੱਛਗਿੱਛ ‘ਚ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਦੋ ਨਾਈਜੀਰਿਆਈ ਨਾਗਰਿਕ ਇਨ੍ਹਾਂ ਨੂੰ ਹੈਰੋਇਨ ਦੀ ਸਪਲਾਈ ਕਰਦੇ ਹਨ। ਇਨ੍ਹਾਂ ਸੂਚਨ ਦੇ ਆਧਾਰ ‘ਤੇ ਦੋਵੋਂ ਨਾਈਜੀਰਿਆਈ ਲੋਕਾਂ ਦੀ ਤਲਾਸ਼ ‘ਚ ਛਾਪੇਮਾਰੀ ਕੀਤੀ ਗਈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕੋਲੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ ‘ਚ ਜਿਸਦੀ ਕੀਮਤ 16 ਕਰੋੜ ਰੁਪਏ ਮੰਨੀ ਗਈ ਹੈ।

ਪ੍ਰਸਿੱਧ ਖਬਰਾਂ

To Top