ਕੁੱਲ ਜਹਾਨ

ਦੱਖਣੀ ਸੂਡਾਨ ‘ਚ ਜਹਾਜ਼ ਹਾਦਸੇ ‘ਚ 17 ਮੌਤਾਂ

ਜੁਬਾ,
ਦੱਖਣੀ ਸੁਡਾਨ ‘ਚ ਅੱਜ ਮੁਸਾਫਿਰਾਂ ਨੂੰ ਲਿਜਾ ਰਹੇ ਇੱਕ ਛੋਟੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ ਘੱਟ ਤੋਂ ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਵਿਅਕਤੀ ਲਾਪਤਾ ਹਨ ਸੂਚਨਾ ਮੰਤਰੀ ਤਬਾਨ ਅਬੇਲ ਨੇ ਫੋਨ ‘ਤੇ ਰਾਈਟਰ ਨੂੰ ਦੱਸਿਆ ਕਿ ਜਹਾਜ਼ ਨੇ ਜੁਬਾ ਕੌਮਾਂਤਰੀ ਹਵਾਈ ਅੱਡੇ ਤੋਂ ਯਿਰੋਲ ਸ਼ਹਿਰ ਜਾਣ ਲਈ ਉੱਡਾਨ ਭਰੀ ਸੀ ਇਸ ਦੌਰਾਨ ਰਸਤੇ ‘ਚ ਇਹ ਹਾਦਸਾ ਵਾਪਰਿਆ ਉਨ੍ਹਾਂ ਕਿਹਾ ‘ਜਹਾਜ਼ ਹਾਦਸੇ ‘ਚ 17 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਜਿਉਂਦੇ ਹਨ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ ਕੁੱਲ 22 ਵਿਅਕਤੀ ਸਵਾਰ ਸਨ ਤੇ ਦੋ ਵਿਅਕਤੀ ਹੁਣ ਵੀ ਲਾਪਤਾ ਹਨ, ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਜਿਉਂਦੇ ਬਚਣ ਵਾਲੇ ਇਟਲੀ ਦੇ ਇੱਕ ਡਾਕਟਰ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਦਾ ਯਿਰੋਲ ਦੇ ਹਸਪਤਾਲ ‘ਚ ਸਰਜਰੀ ਕੀਤੀ ਜਾ ਰਹੀ ਹੈ ਡਾਕਟਰ ਇੱਕ ਗੈਰ ਸਰਕਾਰੀ ਸੰਗਠਨ ਲਈ ਕੰਮ ਕਰਦੇ ਹਨ ਇੱਕ ਪ੍ਰਤੱਖਦਰਸ਼ੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਨਦੀ ‘ਚੋਂ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

17 dead, plane, crash , southern Sudan

ਪ੍ਰਸਿੱਧ ਖਬਰਾਂ

To Top