ਬਿਲਾਸਪੁਰ ਗਊ ਹੱਤਿਆ ਕਾਂਡ ਦੇ ਨੌ ਦੋਸ਼ੀ ਅਦਾਲਤ ਵਿੱਚ ਪੇਸ਼

ਪੱਪੂ ਗਰਗ ਨਿਹਾਲ ਸਿੰਘ ਵਾਲਾ, 
ਬੀਤੇ ਦਿਨ ਨਿਹਾਲ ਸਿੰਘ ਵਾਲਾ ਦੇ ਨਜ਼ਦੀਕੀ ਪਿੰਡ ਬਿਲਾਸਪੁਰ ਦੀ ਹੱਡਾਰੋੜੀ ਵਿੱਚ  ਬੇਰਹਿਮੀ ਨਾਲ 18 ਗਊਆਂ:ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਵਿੱਚ ਸਥਿਤੀ ਤਨਾਅ ਪੂਰਨ ਬਣ ਗਈ ਸੀ ਇਸ ਮਾਮਲੇ ਨੂੰ ਲੈ ਕੇ ਹਿੰਦੂ ਜਥੇਬੰਦੀਆ ਅਤੇ ਪੰਜਾਬ ਪੁਲਿਸ ਨੇ ਰਾਤ ਭਰ ਅਪਰੇਸ਼ਨ ਚਲਾਇਆ ਜਿਸ ਕਾਰਨ ਕਥਿਤ ਦੋਸ਼ੀਆਂ ਦੀ ਮੌਕੇ ‘ਤੇ ਹੀ ਧੜਪਕੜ ਹੋ ਗਈ ਸੀ।  ਇੰਨਾਂ ਫੜੇ ਗਏ ਨੌ ਜਣਿਆਂ ਨੂੰ ਨਿਹਾਲ ਸਿੰਘ ਵਾਲਾ ਮਾਣਯੋਗ ਅਦਾਲਤ ਨਿਹਾਲ ਸਿੰਘ ਵਾਲਾ ਵਿਖੇ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ  ਸਿਵਲ ਜੱਜ ਸ੍ਰੀ ਪੰਕਜ ਵਰਮਾ ਨੇ ਦੋਸ਼ੀਆਂ ਨੂੰ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ।
ਪੇਸ਼ੀ ਉਪਰੰਤ ਪੁਲਿਸ ਅਧਿਕਾਰੀਆਂ ਅਨੁਸਾਰ ਇੰਨਾਂ ਦੋਸ਼ੀਆ ਤੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਕਿ ਸਾਰੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
ਉਕਤ ਮੁਲਜ਼ਮਾਂ ਦੀ ਨਿਹਾਲ ਸਿੰਘ ਵਾਲਾ ਪੇਸ਼ੀ ਦੌਰਾਨ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਸਨ।  ਪੁਲਿਸ ਰਿਮਾਂਡ ਦੌਰਾਨ ਪੁਲਿਸ ਮੁਲਜ਼ਮਾਂ ਤੋਂ ਬਰੀਕੀ ਨਾਲ ਪੁੱਛਗਿੱਛ ਕਰ ਸਕਦੀ ਹੈ।