Breaking News

ਰਾਜਸਥਾਨ ‘ਚ ਸੜਕ ਹਾਦਸਿਆਂ ਵਿੱਚ 19 ਮੌਤਾਂ

Dead, Road, Accidents, Rajasthan, Bus, Truck

ਟਰੱਕ ਅਤੇ ਬੱਸ ਦੀ ਆਹਮੋ-ਸਾਹਮਣੀ ਟੱਕਰ

ਏਜੰਸੀ
ਸੀਕਰ, 3 ਜਨਵਰੀ।
ਰਾਜਸਥਾਨ ਵਿੱਚ ਬੀਤੀ ਰਾਤ ਤੋਂ ਅੱਜ ਸਵੇਰੇ ਤੱਕ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ19 ਵਿਅਕਤੀਆਂ ਦੀ ਮੌਤ ਹੋ ਗਈ। ਸੀਕਰ ਜ਼ਿਲ੍ਹੇ ਵਿੱਚ ਰੋਲਸਾਬਸਰ ਪਿੰਡ ਕੋਲ ਅੱਜ ਟਰੱਕ ਅਤੇ ਬੱਸ ਦੀ ਆਹਮੋ-ਸਾਹਮਣੀ ਟੱਕਰ ਵਿੱਚ ਬੱਸ ਵਿੱਚ ਸਵਾਰ ਗਿਆਰਾਂ ਸਵਾਰੀਆਂ ਦੀ ਮੌਤ ਹੋ ਗਈ, ਜਦੋਂਕਿ ਲਗਭਗ 18ਜਣੇ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਸਰਦਾਰ ਸ਼ਹਿਰ ਤੋਂ ਜੈਪੁਰ ਵੱਲ ਜਾ ਰਹੀ ਰਾਸ਼ਟਰੀ ਲੋਕ ਪਰਿਵਹਿਨ ਸੇਵਾ ਦੀ ਬੱਸ ਨੇ ਅੱਗੇ ਚੱਲ ਰਹੀ ਰੋਡਵੇਜ਼ ਦੀ ਬੱਸ ਨੂੰ ਓਵਰਟੇਕ ਕਰਨ ਦਾ ਯਤਨ ਕੀਤਾ, ਇੰਨੇ ਵਿੱਚ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top