19 ਕਿਲੇ ਕਮਰਸ਼ੀਅਲ ਸਿਲੰਡਰ 135 ਰੁਪਏ ਸਸਤਾ

LPG Gas Cylinder Sachkahoon

19 ਕਿੱਲੋ ਕਮਰਸ਼ੀਅਲ ਸਿਲੰਡਰ 135 ਰੁਪਏ ਸਸਤਾ

ਨਵੀਂ ਦਿੱਲੀ। ਮਹਿੰਗਾਈ ਨਾਲ ਬੁਰੀ ਤਰ੍ਹਾਂ ਤ੍ਰਸਤ ਆਮ ਆਦਮੀ ਜੂਝ ਰਹੇ ਆਮ ਆਦਮੀ ਲਈ ਰਾਹਤ ਭਰੀ ਖਬਰ ਹੈ। ਸਰਕਾਰੀ ਤੇਲ ਕੰਪਨੀਆਂ ਦੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਤੇ ਤਾਜ਼ਾ ਖਬਰ ਇਹ ਕਿ ਜੂਨ ਦੇ ਮਹੀਨਿਆਂ ਲਈ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ। 1 ਜੂਨ ਤੋਂ 19 ਕਿੱਲੋ ਦਾ ਕਮਰਸ਼ੀਅਲ ਸਿਲੰਡਰ 135 ਰੁਪਏ ਸਸਤਾ ਹੋਇਆ ਹੈ।¿; ਹਾਲਾਂਕਿ 14.2 ਕਿੱਲੋ ਸਿਲੰਡਰ ਦੀ ਕੀਮਤ ਉਸੇ ਤਰ੍ਹਾਂ ਹੀ ਹੈ। 19 ਕਿੱਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 2,354 ਰੁਪਏ ਪ੍ਰਤੀ ਸਿਲੰਡਰ ਤੋਂ 2,219 ਰੁਪਏ ਹੈ। ਉਹੀਂ ਕੋਲਕਾਤਾ ਵਿੱਚ 19 ਕਿੱਲੋ ਦਾ ਸਿਲੰਡਰ ਹੁਣ 2,454 ਰੁਪਏ ਦੇ ਬਦਲੇ 2,322 ਰੁਪਏ, ਮੁੰਬਈ ਅਤੇ ਚੇਨਈ ਵਿੱਚ ਉਸਦੀ ਕੀਮਤ 2,507 ਰੂਪਏ ਤੋਂ 2,373 ਰੂਪਏ ਰਹਿ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ