ਦੇਸ਼

1984 ਦੰਗਾ ਮਾਮਲਾ: ਗਵਾਹ ਨੇ ਸੱਜਣ ਕੁਮਾਰ ਨੂੰ ਪਛਾਣਿਆ

1984 Riots, Witness Identifies, Sajjan Kumar

ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ

ਏਜੰਸੀ, ਨਵੀਂ ਦਿੱਲੀ

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ‘ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ‘ਚ ਮੁਲਜ਼ਮ ਕਾਂਗਰਸੀ ਆਗੂ ਅਤੇ ਸਾਬਕਾ ਸਾਂਸਦ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਇਨ੍ਹਾਂ ਦੰਗਿਆਂ ਦੇ ਇੱਕ ਗਵਾਹ ਚਾਮ ਕੌਰ ਨੇ ਅੱਜ ਪਟਿਆਲਾ ਹਾਊਸ ਅਦਾਲਤ ‘ਚ ਸ੍ਰੀ ਕੁਮਾਰ ਦੀ ਪਛਾਣ ਕਰ ਲਈ ਜੱਜ ਪੂਨਮ ਭਾਂਬਾ ਦੀ ਅਦਾਲਤ ‘ਚ ਸੁਣਵਾਈ ਦੌਰਾਨ ਸ੍ਰੀਮਤੀ ਕੌਰ ਨੇ ਸਾਬਕਾ ਸਾਂਸਦ ਦੀ ਪਛਾਣ ਕਰਦਿਆਂ ਕਿਹਾ ਕਿ ਇਹੀ ਉਹ ਵਿਅਕਤੀ ਹੈ, ਜਿਸ ਨੇ ਭੀੜ ਨੂੰ ਭੜਕਾਇਆ ਸੀ ਇਸ ਤੋਂ ਪਹਿਲਾਂ ਇੱਕ ਹੋਰ ਗਵਾਹ ਸ਼ੀਲਾ ਕੌਰ ਵੀ ਕੁਮਾਰ ਦੀ ਪਛਾਣ ਕਰ ਚੁੱਕੀ ਹੈ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ

ਇਸ ਮਾਮਲੇ ‘ਚ ਸ੍ਰੀ ਕੁਮਾਰ ਅਤੇ ਦੋ ਹੋਰ ਮੁਲਜ਼ਮ ਕਤ ਅਤੇ ਦੰਗਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਪਟਿਆਲਾ ਹਾਊਸ ਅਦਾਲਤ ਨੇ ਹੀ ਬੁੱਧਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ‘ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਜਿਨ੍ਹਾਂ ਨੂੰ ਪੁਲਿਸ ਹਿਰਾਸਤ ‘ਚ ਲਿਆ ਗਿਆ ਹੈ ਵੀਰਵਾਰ ਨੂੰ ਇਸ ਮਾਮਲੇ ‘ਚ ਸਜ਼ਾ ਲਈ ਸੁਣਵਾਈ ਹੋਣੀ ਸੀ ਅਦਾਲਤ ਦੇ ਬਾਹਰ ਦੋਸ਼ੀਆਂ ਨਾਲ ਹੱਥੋਪਾਈ ਅਤੇ ਮਾਰਕੁੱਟ ਹੋਈ ਇਸ ਨੂੰ ਵੇਖਦਿਆਂ ਕੁਮਾਰ ਭਾਰੀ ਸੁਰੱਖਿਆ ਦਰਮਿਆਨ ਅਦਾਲਤ ਪਹੁੰਚੇ ਸਨ ਇਸ ਮਾਮਲੇ ‘ਚ ਕੁਮਰ ਜਮਾਨਤ ‘ਤੇ ਹੈ ਸ੍ਰੀਮਤੀ ਕੌਰ ਨੇ 20 ਦਸੰਬਰ ਨੂੰ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਅਦਾਲਤ ‘ਚ ਗਵਾਹੀ ਦੇਣ ਤੋਂ ਰੋਕਿਆ ਜਾ ਰਿਹਾ ਹੈ ਉਨ੍ਹਾਂ ਨੇ ਅੱਜ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ‘ਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਦਾਲਤ ‘ਚ ਗਵਾਹੀ ਦਿੱਤੀ ਤਾਂ ਗੰਭੀਰ ਨਤੀਜੇ ਭੁਗਤਣਗੇ ਹੋਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top