7 ਗ੍ਰਾਮ ਹੈਰੋਇਨ ਸਮੇਤ 2 ਕਾਬੂ

BSF recovers heroin from 2 Indian smugglers

7 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਫਿਰੋਜ਼ਪੁਰ,(ਸਤਪਾਲ ਥਿੰਦ)। ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਏਐੱਸਆਈ ਸੁਖਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਖਾਸ ਮੁਖ਼ਬਰੀ ਨੇ ਇਤਲਾਹ ਦਿੱਤੀ ਕਿ ਮਨੀ ਗਿੱਲ ਪੁੱਤਰ ਰਸਾਲ ਵਾਸੀ ਖਲਚੀਆਂ ਕਦੀਮ ਅਤੇ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਬੁੱਕਣ ਖਾਂ ਵਾਲਾ ਜੋ ਚਰਚ ਫਿਰੋਜ਼ਪੁਰ ਛਾਉਣੀ ਨਜ਼ਦੀਕ ਸਟੇਡੀਅਮ ਦੇ ਖੰਡਰ ਕਮਰਿਆਂ ਵਿਚ ਬੈਠ ਕੇ ਹੈਰੋਇਨ ਦੀਆਂ ਪੁੜੀਆਂ ਬਣਾ ਕੇ ਵੇਚਣ ਲਈ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ

heroin

ਤਾਂ ਪੁਲਿਸ ਨੇ ਇਤਲਾਹ ’ਤੇ ਅਧਾਰ ’ਤੇ ਛਾਪੇਮਾਰੀ ਕਰਕੇ ਉਕਤ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਦਿਆ ਉਹਨਾਂ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ’ਚ ਉਕਤ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.