ਫਲੋਰੀਡਾ ‘ਚ ਜਹਾਜ਼ ਹਾਦਸੇ ‘ਚ ਦੋ ਦੀ ਮੌਤ, ਇੱਕ ਜ਼ਖਮੀ

2 Dead, 1 Injured, Plane, Crashes, Florida

ਇਮਾਰਤ ਨਾਲ ਟਕਰਾਇਆ ਜਹਾਜ਼

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ਦੇ ਫੋਰਟ ਲਾਡਰਡੇਲ ‘ਚ ਇੱਕ ਛੋਟਾ ਜਹਾਜ਼ ਇੱਕ ਇਮਾਰਤ ਨਾਲ ਟਕਰਾਉਣ ਕਾਰਨ ਨੁਕਸਾਨਿਆ ਗਿਆ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਅਗਨੀਸ਼ਮਨ ਬਚਾਅ ਬਟਾਲੀਅਨ ਦੇ ਮੁਖੀ ਸਟੀਫਨ ਗਾਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਟਿਜਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਨਾਲ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ। ਸ੍ਰੀ ਗਾਲਨ ਨੇ ਦੱਸਿਆ ਕਿ ਫੋਰਟ ਲਾਡਰਡੇਲ ਕਾਰਜਕਾਰੀ ਹਵਾਈ ਅੱਡੇ ਕੋਲ ਸਥਿਤ ਕੇਂਦਰ ਨੂੰ ਸਰੰਚਨਾਤਮਕ ਨੁਕਸਾਨ ਹੋਇਆ ਅਤੇ ਅੱਗ ਲੱਗ ਗਈ। ਇਮਾਰਤ ਦੇ ਅੰਤਰ ਪੰਜ ਬੱਚੇ ਅਤੇ ਅੱਠ ਬਾਲਕ ਸਨ। ਕੇਂਦਰ ਦੇ ਅਧਿਆਪਕ ਨੂੰ ਬੱਚਿਆਂ ਨੂੰ ਇਮਾਰਤ ‘ਚੋਂ ਬਚਾਉਣ ਕਾਰਨ ਹਲਕੀਆਂ ਸੱਟਾਂ ਲੱਗੀਆਂ ਹਨ। (Florida)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।