2-ਡੀਜੀ ਦਵਾਈ ਮਰੀਜ਼ਾਂ ਦੀ ਆਕਸੀਜਨ ’ਤੇ ਨਿਰਭਰਤਾ ਨੂੰ ਘੱਟ ਕਰੇਗੀ

ਗੰਭੀਰ ਲੱਛਣ ਵਾਲੇ ਮਰੀਜਾਂ ਦੇ ਇਲਾਜ ਵਿੱਚ ਵਰਤਣ ਲਈ ਮਨਜ਼ੂਰੀ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਬਣਾਈ ਗਈ ਕੋਰੋਨਾ ਵਾਇਰਸ ਰੋਕੂ ਦਵਾਈ ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਗਈ ਹੈ। ਇਸ ਦਵਾਈ ਨੂੰ 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਨਾਂਅ ਦਿੱਤਾ ਗਿਆ ਹੈ। ਇਹ ਦਵਾਈ ਇੱਕ ਪਾਊਡਰ ਵਾਂਗ ਸੈਸ਼ੇ ਵਿੱਚ ਆਉਂਦੀ ਹੈ। ਰੱਖਿਆ ਮੰਤਰਾਲੇ ਨੇ 8 ਮਈ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਮੂੰਹ ਦੇ ਜ਼ਰੀਏ ਲਈ ਜਾਣ ਵਾਲੀ ਇਸ ਦਵਾਈ ਨੂੰ ਕੋਵਿਡ-19 ਦੇ ਮਾਧਿਅਮ ਨਾਲ ਗੰਭੀਰ ਲੱਛਣ ਵਾਲੇ ਮਰੀਜਾਂ ਦੇ ਇਲਾਜ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।

 

ਰਿਸਰਚ ਦੌਰਾਨ ਵੱਡੀ ਗਿਣਤੀ ਵਿੱਚ ਇਸ ਦਵਾਈ ਦੀ ਵਰਤੋਂ ਕਰਨ ਵਾਲੇ ਲੋਕ ਆਰਟੀਪੀਸੀਆਰ ਟੈਸਟ ਵਿੱਚ ਕੋਵਿਡ ਨੈਗੇਟਿਵ ਪਾਏ ਗਏ ਹਨ। ਭਾਰਤ ਨੇ ਇਸ ਦਵਾਈ ਨੂੰ ਮਨਜ਼ੂਰ ਕਰਕੇ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਦਵਾਈ ਸਾਰੇ ਮੈਡੀਕਟ ਟਰਮ ’ਤੇ ਖਰਾ ਪਾਇਆ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਦਵਾਈ ਦੀ ਵਰਤੋਂ ਤੋਂ ਬਾਅਦ ਮੈਡੀਕਲ ਆਕਸੀਜਨ ’ਤੇ ਨਿਰਭਰਤਾ ਘੱਟ ਹੋਵੇਗੀ ਅਤੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਨੂੰ ਰਿਕਵਰੀ ਵਿੱਚ ਮੱਦਦ ਮਿਲੇਗੀ।

ਕਿਵੇਂ ਕੰਮ ਕਰਦੀ ਹੈ ਇਹ ਦਵਾਈ?

ਜਦੋਂ ਦਵਾਈ, 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਇਹ ਵਾਇਰਸ ਦੁਆਰਾ ਸੰਕਰਮਿਤ ਕੋਸ਼ਿਕਾਵਾਂ ਦੇ ਅੰਦਰ ਜਮ੍ਹਾ ਹੋ ਜਾਂਦੀ ਹੈ। ਜੋ ਵਾਇਰਸ ਸਿੰਥੇਸਿਸ ਅਤੇ ਐਨਰਜੀ ਪ੍ਰੋਡਕਸ਼ਨ ਕਰਕੇ ਸੰਕਰਮਣ ਨੂੰ ਵਧਣ ਤੋਂ ਰੋਕਦੀ ਹੈ। ਡੀਆਰਡੀਓ ਦਾ ਕਹਿਣਾ ਹੈ ਕਿ ਇਸਦਾ ‘‘ਸਿਰਫ਼ ਵਾਇਰਸ ਸੰਕਰਮਿਤ ਕੋਸ਼ਿਕਾਵਾਂ ਵਿੱਚ ਜਾ ਕੇ ਜਮ੍ਹਾ ਹੋਣਾ’’ ਇਸ ਨੂੰ ਅਦੁੱਤੀ ਬਣਾਉਂਦਾ ਹੈ।

ਡਾ. ਰੇੱਡੀ ਲੈਬੋਰੇਟਰੀਜ਼ ਕਰੇਗੀ ਇਸ ਦਵਾਈ ਦਾ ਨਿਰਮਾਣਕੋਰੋਨਾ ਰੋਕੂ ਦਵਾਈ ਦਾ ਨਿਰਮਾਣ

ਭਾਰਤ ਵਿੱਚ ਡਾ. ਰੇੱਡੀ ਲੈਬੋਰੇਟਰੀਜ਼ ਕਰੇਗੀ। ਦਵਾਈ ਦੇ ਕਲੀਨੀਕਲ ਟਰਾਇਲਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਸਾਰੇ ਕਲੀਨਿਕਲ ਟਰਾਇਲਸ ਸਫਲ ਸਾਬਤ ਹੋਏ ਹਨ। ਤੀਸਰੇ ਫੇਜ ਦੇ ਟਰਾਇਲ ਵਿੱਚ ਵੀ ਇਸਦੀ ਪੁਸ਼ਟੀ ਹੋਈ। ਦਾਅਵਾ ਕੀਤਾ ਗਿਆ ਹੈ ਕਿ ਕੋਵਿਡ ਮਰੀਜਾਂ ਨੂੰ ਇਹ ਬਹੁਤ ਜਲਦੀ ਰਿਕਵਰ ਕਰੇਗਾ। ਇਸ ਦੇ ਨਾਲ ਹੀ ਮਰੀਜਾਂ ਦੀ ਆਕਸੀਜਨ ’ਤੇ ਨਿਰਭਰਤਾ ਵੀ ਘੱਟ ਹੋਵੇਗੀ।

ਕਿਵੇਂ ਕਰੀਏ ਦਵਾਈ ਦਾ ਸੇਵਨ?

2-ਡੀਆਕਸੀ-ਡੀ-ਗਲੂਕੋਜ (2-ਡੀਜੀ) ਦਵਾਈ ਇੱਕ ਪਾਊਡਰ ਵਾਂਗ ਇੱਕ ਸੈਸ਼ੇ ਵਿੱਚ ਆਉਂਦੀ ਹੈ, ਇਸ ਨੂੰ ਅਸਾਨੀ ਨਾਲ ਪਾਣੀ ਵਿੱਚ ਘੋਲ ਕੇ ਪੀਤਾ ਜਾਂਦਾ ਹੈ। ਪਰ ਇਸਦਾ ਇਸਤੇਮਾਲ ਡਾਕਟਰਾਂ ਦੀ ਸਲਾਹ ’ਤੇ ਅਤੇ ਇਲਾਜ ਦੇ ਪ੍ਰੋਟੋਕਾਲ ਦੇ ਤਹਿਤ ਹੀ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।