ਪਿਛਲੇ ਹਫ਼ਤੇ ਯੂਰਪ ’ਚ ਕੋਵਿਡ-19 ਦੇ 20 ਲੱਖ ਨਵੇਂ ਕੇਸ ਮਿਲੇ : ਡਬਲਯੂਐਚਓ

0
75

ਪਿਛਲੇ ਹਫ਼ਤੇ ਯੂਰਪ ’ਚ ਕੋਵਿਡ-19 ਦੇ 20 ਲੱਖ ਨਵੇਂ ਕੇਸ ਮਿਲੇ 

(ਏਜੰਸੀ) ਵਾਸ਼ਿੰਗਟਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਜਨਰਲ ਡਾਇਰੈਕਟਰ ਟ੍ਰੇਡੋਸ ਐਡਨਾਮ ਬੇਯੇਇੲਸ ਨੇ ਕਿਹਾ ਕਿ ਪਿਛਲੇ ਹਫ਼ਤੇ ਯੂਰਪ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ 20 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ਮਹਾਂਮਾਰੀ ਦੀ ਸ਼ੁਰੂਆਤ 2020 ਤੋਂ ਇਸ ਖੇਤਰ ’ਚ ਇੱਕ ਹਫ਼ਤੇ ’ਚ ਸਭ ਤੋਂ ਜ਼ਿਆਦਾ ਵਾਧਾ ਹੈ ।

ਟੇਡ੍ਰੋਸ ਨੇ ਇੱਕ ਵਰਚੁਅਲ ਬ੍ਰੀਫਿੰਗ ’ਚ ਕਿਹਾ ਕਿ ਪਿਛਲੇ ਹਫ਼ਤੇ ਯੂਰਪ ’ਚ ਕੋਰੋਨਾ ਦੇ ਕਰੀਬ 20 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜੋ ਮਹਾਂਮਾਰੀ ਦੀ ਸ਼ੁਰੂਆਤ ਤੋਂ ਇਸ ਖੇਤਰ ’ਚ ਇੱਕ ਹਫ਼ਤੇ ’ਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਡਬਲਯੂਐਚਓ ਦੇ ਅੰਕੜਿਆਂ ਅਨੁਸਾਰ ਵਿਸ਼ਵ ’ਚ ਹੁਣ ਤੱਕ 25 ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਤੇ ਹੁਣ ਤੱਕ 50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਯੂਰਪ ’ਚ ਕਰੀਬ ਅੱਠ ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ