Breaking News

ਅਫਗਾਨਿਸਤਾਨ ‘ਚ 20 ਆਈਐਸ ਅੱਤਵਾਦੀ ਢੇਰ

IS, Terrorists, Piles, Afghanistan

ਰਾਤੋ-ਰਾਤ ਚੱਲੇ ਸੁਰੱਖਿਆ ਬਲਾਂ ਦੇ ਅਭਿਆਨ

ਅਫਗਾਨਿਸਤਾਨ| ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਨੰਗਰਹਾਰ ‘ਚ ਰਾਤੋ-ਰਾਤ ਚੱਲੇ ਸੁਰੱਖਿਆ ਬਲਾਂ ਦੇ ਅਭਿਆਨ ‘ਚ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦੇ 20 ਅੱਤਵਾਦੀ ਮਾਰੇ ਗਏ ਪ੍ਰਾਂਤੀ ਸਰਕਾਰ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਅੱਤਵਾਦੀਆਂ ਨੂੰ ਜੜ੍ਹੋਂ ਉਖਾੜ ਸੁੱਟ ਦੇ ਅਭਿਆਨ ਤਹਿਤ ਦੇਸ਼ ਦੀ ਖੁਫ਼ੀਆ ਏਜੰਸੀ ਕੌਮੀ ਸੁਰੱਖਿਆ ਡਾਇਰੈਕਟਰ (ਐਨਡੀਐਸ) ਦੇ ਜਵਾਨਾਂ ਨੇ ਹਸਕਾ ਮੀਨਾ ਜ਼ਿਲ੍ਹੇ ‘ਚ ਆਈਐਸ ਦੇ ਟਿਕਾਣਿਆਂ ‘ਤੇ ਹਮਲਾ ਕਰਕੇ ਦੋ ਕਮਾਂਡਰਾਂ ਸਮੇਤ 17 ਅੱਤਵਾਦੀਆਂ ਨੂੰ ਮਾਰ ਸੁੱਟਿਆ ਇਸ ਦੌਰਾਨ ਅੱਤਵਾਦੀਆਂ ਦੇ ਛੇ ਟਿਕਾਣਿਆਂ ਤੇ ਸੁਰੱਖਿਆ ਲਈ ਬਣਾਈ ਗਈ ਚੌਂਕੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਉੱਥੋਂ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਪਹਾੜੀਆਂ ਨਾਲ ਘਿਰੇ ਗੁਆਂਢੀ ਪਾਚੀਰ ਅਵ ਬਗਾਮ ਜ਼ਿਲ੍ਹੇ ‘ਚ ਅਫਗਾਨਿਸਤਾਨੀ ਹਵਾਈ ਹਮਲੇ ‘ਚ ਤਿੰਨ ਆਈਐਸ ਅੱਤਵਾਦੀ ਮਾਰੇ ਗਏ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਕਾਬੁਲ ਤੋਂ 120 ਕਿਲੋਮੀਟਰ ਪੂਰਬ ‘ਚ ਸਥਿੱਤ ਇਸ ਇਲਾਕੇ ‘ਚ ਪ੍ਰਾਂਤ : ਆਈਐਸ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਝੜਪ ਹੁੰਦੀ ਰਹਿੰਦੀ ਹੈ ਝੜਪਾਂ ਦੇ ਕਾਰਨ ਹਜ਼ਾਰਾਂ ਪਿੰਡ ਵਾਸੀਆਂ ਨੇ ਭੱਜ ਕੇ ਸੁਰੱਖਿਅਤ ਸਥਾਨਾ ‘ਤੇ ਸ਼ਰਨ ਲਈ ਹੋਈ ਹੈ ਤਾਜੀ ਰਿਪੋਰਟ ‘ਤੇ ਆਈਐਸ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਮਿਲ ਸਕੀ ਹੈ  Terrorists

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top