ਪੇਰੂ ’ਚ ਸੜਕ ਹਾਦਸੇ ’ਚ 20 ਦੀ ਮੌਤ

0
1030

ਪੇਰੂ ’ਚ ਸੜਕ ਹਾਦਸੇ ’ਚ 20 ਦੀ ਮੌਤ

ਲੀਮਾ। ਕੇਂਦਰੀ ਪੇਰੂ ਵਿਚ ਇਕ ਸੜਕ ਹਾਦਸੇ ਵਿਚ ਘੱਟੋ ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਇੱਕ ਬੱਸ ਪੈਰੋਬੰਬਾ ਵਿਖੇ ਸੜਕ ’ਤੇ ਪਲਟ ਗਈ। ਅਧਿਕਾਰੀਆਂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਇਸ ਹਾਦਸੇ ਵਿਚ 18 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ’’। ਅਧਿਕਾਰੀਆਂ ਅਨੁਸਾਰ ਇਸ ਘਟਨਾ ਵਿੱਚ 14 ਹੋਰ ਲੋਕ ਜ਼ਖ਼ਮੀ ਹੋਏ ਹਨ। ਸਥਾਨਕ ਮੀਡੀਆ ਬੱਸ ਫਾਮਾ ਟਿਊਰ ਕੰਪਨੀ ਨਾਲ ਸਬੰਧਤ ਸੀ ਅਤੇ ਹਾਦਸੇ ਦੇ ਸਮੇਂ ਲੀਮਾ ਵੱਲ ਜਾ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.