ਘੋੜੇ ਟਰਾਲੇ ’ਚੋਂ 200 ਕਿੱਲੋ ਚੂਰਾ ਪੋਸਤ ਬਰਾਮਦ, ਚਾਲਕ ਗਿ੍ਰਫਤਾਰ

0
125
Arrested Sachkahoon

ਘੋੜੇ ਟਰਾਲੇ ’ਚੋਂ 200 ਕਿੱਲੋ ਚੂਰਾ ਪੋਸਤ ਬਰਾਮਦ, ਚਾਲਕ ਗਿ੍ਰਫਤਾਰ

ਮਨੋਜ, ਮਲੋਟ। ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਦੁਆਰਾ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਐਸ.ਪੀ. (ਪੀ.ਬੀ.ਆਈ.) ਕੁਲਵੰਤ ਰਾਏ, ਡੀ.ਐਸ.ਪੀ. ਰਛਪਾਲ ਸਿੰਘ (ਪੀ.ਬੀ.ਆਈ.) ਦੀ ਦੇਖ-ਰੇਖ ਵਿੱਚ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਦੀ ਪੁਲਿਸ ਪਾਰਟੀ ਨੇ ਮਲੋਟ ਵਿੱਚ ਇੱਕ ਘੋੜੇ ਟਰਾਲੇ ਵਿੱਚੋਂ 200 ਕਿਲੋ ਚੂਰਾ ਪੋਸਤ ਬਰਾਮਦ ਕਰਕੇ ਉਸਦੇ ਚਲਾਕ ਨੂੰ ਗਿ੍ਰਫ਼ਤਾਰ ਕਰਕੇ ਥਾਣਾ ਸਦਰ ਮਲੋਟ ਵਿੱਚ ਉਸਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੁਆਰਾ ਦਿੱਤੀ ਜਾਣਵਾਰੀ ਅਨੁਸਾਰ ਨਾਰਕੋਟਿਕ ਸੈਨ ਦੀ ਟੀਮ ਨੇ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਸਥਿਤ ਸ਼ੂਗਰ ਮਿਲ ਮਲੋਟ ਕੋਲ ਨਾਕਾ ਲਗਾਇਆ ਹੋਇਆ ਸੀ ਜਦੋਂ ਇੱਕ ਘੋੜਾ ਟਰਾਲੇ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਚਾਲਕ ਦਾ ਨਾਮ ਪੁੱਛਿਆ ਜਿਸ ਤੇ ਚਾਲਕ ਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਅਨੂਪਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੱਸਿਆ ਤਾਂ ਪੁਲਿਸ ਨੂੰ ਸ਼ੱਕ ਹੋਣ ’ਤੇ ਟਰਾਲੇ ਦੇ ਚਾਲਕ ਕੈਬਿਨ ਵਿੱਚ ਪਏ 2 ਗੱਟੇ ਪਲਾਸਟਿਕ ਬਾਰੇ ਪੁੱਛਿਆ ਤਾਂ ਉਹ ਘਬਰਾ ਗਿਆ।

ਜਿਸ ਤੇ ਰਛਪਾਲ ਸਿੰਘ ਡੀ.ਐਸ.ਪੀ. ਦੀ ਨਿਗਰਾਨੀ ਵਿੱਚ 2 ਪਲਾਸਟਿਕ ਗੱਟਿਆਂ ਦੀ ਤਲਾਸ਼ੀ ਲਈ ਗਈ ਜਿਸ ਵਿੱਚੋ ਚੂਰਾ ਪੂਸਤ ਨਿਕਲਿਆ ਤਾਂ ਪੁਲਿਸ ਟੀਮ ਨੇ ਜਦੋਂ ਸਾਰੇ ਟਰਾਲੇ ਦੀ ਤਲਾਸ਼ੀ ਲਈ ਤਾਂ 6 ਗੱਟੇ ਪਲਾਸਟਿਕ ਗੱਟੇ ਚੂਰਾ ਪੋਸਤ ਦੇ ਹੋਰ ਬਰਾਮਦ ਹੋਏ। ਕੁੱਲ 8 ਗੱਟਿਆਂ ਦਾ ਵਜ਼ਨ 200 ਕਿਲੋ ਚੂਰਾ ਪੋਸਤ ਪਾਇਆ ਗਿਆ। ਜਿਸ ਤੇ ਪੁਲਿਸ ਦੁਆਰਾ ਥਾਣਾ ਸਦਰ ਮਲੋਟ ਵਿੱਚ ਚਾਲਕ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਤੇ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁੱਛਤਾਛ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ