ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ

0
3081

ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2023 ਤੇ ਲੋਕਾਂ ਦੀ ਇਸ ਮਹਾਂਮਾਰੀ ਦੇ ਸੰਕਰਮਣ ਨਾਲ ਮੌਤ ਹੋ ਗਈ ਹੈ। ਵੱਖ-ਵੱਖ ਸੂਬਿਆਂ ਵੱਲੋਂ ਅੱਜ ਸਵੇਰੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਦੌਰਾਨ ਦੇਸ਼ ’ਚ 2, 95, 041 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 1 ਕਰੋੜ 56 ਲੱਖ 16 ਹਜ਼ਾਰ 130 ਤੱਕ ਪਹੁੰਚ ਗਈ। ਇਸ ਦੌਰਾਨ ਰਿਕਾਰਡ 1, 67, 457 ਮਰੀਜ ਤੰਦਰੁਸਤ ਹੋਣ ਨਾਲ ਇਸ ਮਹਾਂਮਾਰੀ ਨਾਲ ਹੁਣ ਤੱਕ 1, 32, 76, 039 ਮਰੀਜ਼ ਤੰਦਰੁਸਤ ਹੋਏ ਹਨ। ਕੋਰੋਨਾ ਦੇ ਸਰਗਰਮ ਮਾਮਲੇ ਦੇਸ਼ ’ਚ ਤੇਜੀ ਨਾਲ ਵਧ ਰਹੇ ਹਨ ਤੇ ਇਹ 1, 18, 142 ਤੇ ਵਾਧੇ ਨਾਲ ਹੁਣ ਤੱਕ 21, 50, 119 ਤੱਕ ਪਹੁੰਚ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।