ਫੈਕਟਰੀ ‘ਚ ਹੋਏ ਧਮਾਕੇ ਨਾਲ 18 ਭਾਰਤੀਆਂ ਸਣੇ 23 ਮੌਤਾਂ

0
explosion

explosion | 130 ਲੋਕਾਂ ਤੋਂ ਜ਼ਿਆਦਾ ਹੋਏ ਜ਼ਖਮੀ

ਸੂਡਾਨ। ਸੂਡਾਨ ‘ਚ ਇਕ ਸੈਰੇਮਿਕ ਕਾਰਖਾਨੇ ਦੇ ਐੱਲ. ਪੀ. ਜੀ. ਟੈਂਕਰ ‘ਚ ਭੀਸ਼ਣ ਧਮਾਕੇ ‘ਚ 18 ਭਾਰਤੀਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 130 ਜ਼ਖਮੀ ਹੋ ਗਏ ਹਨ। ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਖਾਰਤੂਮ ਦੇ ਖੇਤਰ ‘ਚ ਸੀਲਾ ਸੈਰੇਮਿਕ ਫੈਕਟਰੀ ‘ਚ ਹੋਈ ਘਟਨਾ ਤੋਂ ਬਾਅਦ, 16 ਭਾਰਤੀ ਲਾਪਤਾ ਹਨ। ਭਾਰਤੀ ਦੂਤਘਰ ਨੇ ਇਕ ਬਿਆਨ ਜਾਰੀ ਕਰ ਆਖਿਆ ਕਿ ਤਾਜ਼ਾ ਪਰ ਅਪੁਸ਼ਟ ਰਿਪੋਰਟਰ ਮੁਤਾਬਕ 18 ਦੀ ਮੌਤ ਹੋ ਚੁੱਕੀ ਹੈ। ਕੁਝ ਲਾਪਤਾ ਲੋਕ ਮ੍ਰਿਤਕਾਂ ‘ਚ ਸ਼ਾਮਲ ਹੋ ਸਕਦੇ ਹਨ, ਜਿਸ ਦੀ ਜਾਣਕਾਰੀ ਅਜੇ ਨਹੀਂ ਮਿਲ ਪਾਈ ਕਿਉਂਕਿ ਲਾਸ਼ਾਂ ਅੱਗ ਨਾਲ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ। ਦੂਤਘਰ ਨੇ ਬੁੱਧਵਾਰ ਨੂੰ ਉਨ੍ਹਾਂ ਭਾਰਤੀਆਂ ਦੀ ਇਕ ਲਿਸਟ ਜਾਰੀ ਕੀਤੀ ਜੋ ਹਸਪਤਾਲ ‘ਚ ਹਨ, ਲਾਪਤਾ ਹਨ ਜਾਂ ਤ੍ਰਾਸਦੀ ‘ਚ ਬਚ ਗਏ ਹਨ।

ਅੰਕੜਿਆਂ ਮੁਤਾਬਕ 7 ਲੋਕ ਹਸਪਤਾਲ ‘ਚ ਹਨ, ਜਿਨ੍ਹਾਂ ‘ਚੋਂ 4 ਦੀ ਹਾਲਤ ਗੰਭੀਰ ਹੈ। 34 ਬਚੇ ਹੋਏ ਭਾਰਤੀ ਸਲੂਮੀ ਸੈਰੇਮਿਕਸ ਕਾਰਖਾਨੇ ਦੇ ਆਵਾਸਾਂ ‘ਚ ਰਹਿ ਰਹੇ ਹਨ। ਜਾਣਕਾਰੀ ਮੁਤਾਬਕ ਸੂਡਾਨ ਸਰਕਾਰ ਨੇ ਆਖਿਆ ਹੈ ਕਿ ਘਟਨਾ ‘ਚ 23 ਲੋਕ ਮਾਰੇ ਗਏ ਅਤੇ 130 ਤੋਂ ਜ਼ਿਆਦਾ ਜ਼ਖਮੀ ਹੋਏ। ਸੂਡਾਨ ਸਰਕਾਰ ਨੇ ਆਖਿਆ ਕਿ ਉਥੇ ਜਲਣਸ਼ੀਲ ਪਦਾਰਥਾਂ ਦਾ ਗਲਤ ਤਰੀਕੇ ਨਾਲ ਭੰਡਾਰ ਕੀਤਾ ਗਿਆ ਸੀ, ਜਿਸ ਕਾਰਨ ਅੱਗ ਫੈਲ ਗਈ। ਉਨ੍ਹਾਂ ਨੇ ਆਖਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। explosion

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।