Breaking News

ਨੋਟਬੰਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ, ਫੜੇ ਗਏ 25 ਕਰੋੜ ਦੇ ਪੁਰਾਣੇ ਨੋਟ

Notebandi, Old Notes, Recovered, Meerut, Police

ਏਜੰਸੀ
ਮੇਰਠ, 29 ਦਸੰਬਰ

ਕੇਂਦਰ ਸਰਕਾਰ ਵੱਲੋਂ ਜਾਰੀ ਨੋਟਬੰਦੀ ਦੇ ਸਾਲ ਬੀਤਣ ਤੋਂ ਬਾਅਦ ਵੀ ਦੇਸ਼ ‘ਚ ਪੁਰਾਣੇ ਨੋਟ ਫੜੇ ਜਾ ਰਹੇ ਹਨ ਇਸ ਲੜੀ ‘ਚ ਅੱਜ ਮੇਰਠ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਹੱਥ ਲੱਗੀ ਹੈ ਪੁਲਿਸ ਨੇ ਦਿੱਲੀ ਰੋਡ ‘ਤੇ ਰਾਜਕਮਲ ਐਂਕਲੇਵ ‘ਚ ਇੱਕ ਬਿਲਡਰ ਦੇ ਦਫ਼ਤਰ ‘ਤੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਦੌਰਾਨ ਪੁਲਿਸ ਨੇ 25 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਹੈ ਰੁਪਇਆਂ ਦੇ ਨਾਲ ਪੁਲਿਸ ਨੇ ਮੌਕੇ ਤੋਂ ਚਾਰ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਹੈ

ਜਾਣਕਾਰੀ ਅਨੁਸਾਰ ਇਹ ਦਫ਼ਤਰ ‘ਤੇ ਛਾਪਾ ਪੈਂਦੇ ਹੀ ਬਿਲਡਰ ਸੰਜੀਵ ਮਿੱਤਲ ਫਰਾਰ ਹੋ ਗਿਆ ਮਾਮਲੇ ‘ਤੇ ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਇੱਕ ਵਿਅਕਤੀ ਰਾਹੀਂ ਕਮੀਸ਼ਨ ‘ਤੇ ਪੁਰਾਣੇ ਨੋਟ ਬਦਲਣ ਦਾ ਸੌਦਾ ਤੈਅ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਪਿਛਲੇ ਕਈ ਦਿਨਾਂ ਤੋਂ ਇੰਟਰਸੈਕਸ਼ਨ ਸਰਵਿਲਾਂਸ ਤੇ ਹੋਰ ਤਰੀਕਿਆਂ ਰਾਹੀਂ ਇਸ ‘ਤੇ ਨਜ਼ਰ ਰੱਖ ਰਹੀ ਸੀ

ਇਸ ਦਰਮਿਆਨ ਅੱਜ ਦੁਪਹਿਰ ਸਹੀ ਜਾਣਕਾਰੀ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਦਫ਼ਤਰ ਤੋਂ ਪਲਾਸਟਿਕ ਦੇ 10 ਗੱਟਿਆਂ ‘ਚ ਲਗਭਗ 25 ਕਰੋੜ ਰੁਪਏ ਦੇਖ ਕੇ ਪੁਲਿਸ ਹੈਰਾਨ ਰਹਿ ਗਈ ਪੁਲਿਸ ਨੇ ਸੌਦਾ ਕਰਨ ਵਾਲੇ ਦਿੱਲੀ ਦੇ ਵਿਅਕਤੀ ਸਮੇਤ ਚਾਰ ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ ਪੁਲਿਸ ਦਾ ਦਾਅਵਾ ਹੈ ਕਿ ਨੋਟਬੰਦੀ ਤੋਂ ਬਾਅਦ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top