ਦੇਸ਼

‘ਉਡਤਾ ਪੰਜਾਬ’ ਨੂੰ ਲੈ ਕੇ ਗਰਮਾਈ ਸਿਆਸਤ

ਮੁੰਬਈ। ਫ਼ਿਲਮ ‘ਉਡਤਾ ਪੰਜਾਬ’ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਅਪ ਨ ੇਫ਼ਿਲਮ ਦੀ ਰਿਲੀਜਿੰਗ ਨੂੰ ਲੈ ਕੇ ਸੈਂਸਰਸ਼ਿਪ ਦੀ ਤੁਲਨਾ ਉੱਤਰ ਕੋਰੀਆ ਦੇ ਤਾਨਸ਼ਾਹ ਸ਼ਾਸ਼ਨ ਨਾਲ ਕੀਤੀ ਹੇ। ਭੜਕੇ ਕਸ਼ਅਪ ਨੇ ਇਸ ‘ਤੇ ਹੋ ਰਹੀ ਰਾਜਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਨੂੰ ਇਸ ਮਸਲੇ ਤੋਂ ਦੂਰ ਰਹਿਣ ਲਈ ਕਿਹਾ ਹੈ।
ਕੇਜਰੀਵਾਲ ਤੇ ਕਸ਼ਅਪ ਦਰਮਿਆਨ ਸ਼ਬਦੀਜੰਗ
ਕਸ਼ਅਪ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਇਸ ਮਸਲੇ ‘ਤੇ ਭਿੜ ਗਏ। ਕਸਅਪ ਨੇ ਕੇਜਰੀਵਾਲ ਨੂੰ ਕਿਹਾ ਕਿ ਇਹ ਲੜਾਈ ਮੇਰੀ ਹੈ ਤੇ ਰਾਜਨੇਤਾ ਤੇ ਸਿਆਸੀ ਪਾਰਟੀਆਂ ਇਸ ਤੋਂ ਦੂਰ ਰਹਿਣ।

ਪ੍ਰਸਿੱਧ ਖਬਰਾਂ

To Top