ਦਿੱਲੀ

ਦਿੱਲੀ ‘ਚ ਕਾਂਗਰਸ ਦੀਆਂ ਸਾਰੀਆਂ 280 ਬਲਾਕ ਕਮੇਟੀਆਂ ਭੰਗ

280 Block Committees, Congress, Dissolved, Delhi

ਰਾਹੁਲ ਪ੍ਰਤੀ ਇਕਜੁਟਤਾ ਦਿਖਾਉਣ ਦੀ ਹੋੜ, 140 ਅਹੁਦਾ ਅਧਿਕਾਰੀਆਂ ਦਾ ਅਸਤੀਫ਼ਾ

ਏਜੰਸੀ
ਨਵੀਂ ਦਿੱਲੀ, 29 ਜੂਨ

 

ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਦਿੱਲੀ ‘ਚ ਪਾਰਟੀ ਦੀਆਂ ਸਾਰੀਆਂ 280 ਬਲਾਕ ਸੰਮਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸ੍ਰੀਮਤੀ ਦੀਕਸ਼ਿਤ ਨੇ ਇਹ ਕਦਮ ਹਾਲ ਹੀ ‘ਚ ਸਮਾਪਤ ਲੋਕ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਜਾਂਚ ਲਈ ਗਠਿਤ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਚੁੱਕਿਆ ਹੈ ਲੋਕ ਸਭਾ ਚੋਣਾਂ ‘ਚ ਦਿੱਲੀ ‘ਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ਤੇ ਸੱਤ ਸੀਟਾਂ ‘ਤੇ ਭਾਜਪਾ ਨੇ ਫਿਰ ਤੋਂ ਕਬਜ਼ਾ ਕਰ ਲਿਆ ਸੀ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੇ ਫੈਸਲੇ ‘ਤੇ ਅੜੇ ਰਹਿਣ ਤੋਂ ਬਾਅਦ ਪਾਰਟੀ ‘ਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ ਤੇ ਦੇਸ਼ ਭਰ ਦੇ 140 ਅਹੁਦਾ ਅਧਿਕਾਰੀਆਂ ਨੇ ਉਨ੍ਹਾਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਅਸਤੀਫ਼ਾ ਦੇ ਦਿੱਤਾ ਹੈ ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਏਆਈਸੀਸੀ, ਪੀਸੀਸੀ, ਨੌਜਵਾਨ ਕਾਂਗਰਸ, ਸੇਵਾ ਦਲ ਤੇ ਵਿਭਾਗ ਮੁਖੀਆਂ ਸਮੇਤ 140 ਤੋਂ ਵੱਧ ਅਹੁਦਾ ਅਧਿਕਾਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਐਲਾਨ ਕੀਤਾ ਹੈ ਕਿ ਉਹ ਉਦੋਂ ਤੱਕ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ ਜਦੋਂ ਤੱਕ ਕਿ ਸ੍ਰੀ ਗਾਂਧੀ ਆਪਣਾ ਅਸਤੀਫ਼ਾ ਵਾਪਸ ਨਹੀਂ ਲੈ ਲੈਂਦੇ ਕਾਂਗਰਸ ਪ੍ਰਧਾਨ ਦੇ ਨਾਲ ਇਕਜੁਟਤਾ ਦਰਸਾਉਂਦਿਆਂ ਪਾਰਟੀ ਦੇ ਕਾਨੂੰਨ ਤੇ ਮਨੁੱਖੀ ਅਧਿਕਾਰ ਮੁਖੀ ਵਿਵੇਕ ਤਨਖਾ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਤਾਂ ਜਿਵੇਂ ਅਸਤੀਫਿਆਂ ਦੀ ਝੜੀ ਲੱਗ ਗਈ   ਮੱਧ ਪ੍ਰਦੇਸ਼ ਇੰਚਾਰਜ਼ ਤੇ ਜਨਰਲ ਸਕੱਤਰ ਦੀਪਕ ਬਾਬਰੀਆ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਅਸਤੀਫਾ ਦੇਣ ਵਾਲੇ ਵੱਡੇ ਆਗੂਆਂ ‘ਚ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ, ਹਰਿਆਣਾ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਸੁਮਿੱਤਰਾ ਚੌਹਾਨ ਤੇ ਤੇਲੰਗਾਨਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਪੂਨਮ ਪ੍ਰਭਾਕਰ ਸ਼ਾਮਲ ਹਨ ਇਨ੍ਹਾਂ ਤੋਂ ਇਲਾਵਾ ਕਾਂਗਰਸ ਸਕੱਤਰ ਵਰਿੰਦਰ ਰਾਠੌੜ, ਅਨਿਲ

ਰਾਹੁਲ ਪ੍ਰਤੀ ਇਕਜੁਟਤਾ ….
ਚੌਧਰੀ, ਰਾਜੇਸ਼ ਧਰਮਾਨੀ ਤੇ ਪਾਰਟੀ ਦੇ ਵਿਦੇਸ਼ ਸੈੱਲ ਦੇ ਸਕੱਤਰ ਵਰਿੰਦਰ ਵਸ਼ਿਸ਼ਠ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top