Breaking News

ਇੰਡੋਨੇਸ਼ੀਆ ‘ਚ ਸੁਨਾਮੀ ਨਾਲ 281 ਲੋਕਾਂ ਦੀ ਮੌਤ

281 Death, In Indonesian Tsunami

1016 ਜਣੇ ਹੋਏ ਜ਼ਖਮੀ

ਜਕਾਰਤਾ, ਏਜੰਸੀ। ਇੰਡੋਨੇਸ਼ੀਆ ਦੇ ਪੱਛਮੀ ਜਾਵਾ ਅਤੇ ਸੁਮਾਤਰਾ ਦੀਪ ਦੇ ਮੱਧ ਸੁੰਡਾ ਜਲ ਸੰਧੀ ਖੇਤਰ ‘ਚ ਸ਼ਨਿੱਚਰਵਾਰ ਰਾਤ ਭਿਆਨਕ ਸੁਨਾਮੀ ਦੇ ਕਾਰਨ ਘੱਟੋ ਘੱਟ 281 ਲੋਕਾਂ ਦੀ ਮੌਤ ਹੋ ਗਈ ਅਤੇ 1016 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਇਸ ਆਪਦਾ ‘ਚ 611 ਮਕਾਨ ਨਸ਼ਟ ਹੋ ਗਏ ਅਤੇ 69 ਹੋਟਲ, 60 ਦੁਕਾਨਾਂ ਅਤੇ 420 ਕਿਸ਼ਤੀਆਂ ਤਬਾਹ ਹੋ ਗਈਆਂ ਹਨ। (Indonesian Tsunami)

ਇੰਡੋਨੇਸ਼ੀਆ ਅਜੇ ਭੂਚਾਲ ਦੀ ਤ੍ਰਾਸਦੀ ਤੋਂ ਉਭਰ ਵੀ ਨਹੀਂ ਸਕਿਆ ਸੀ ਕਿ ਦੋ ਦਿਨ ਪਹਿਲਾਂ ਆਈ ਸੁਨਾਮੀ ਨੇ ਦੇਸ਼ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਰਾਸ਼ਟਰੀ ਆਪਦਾ ਪ੍ਰਬੰਧਨ ਏਜੰਸੀ ਅਨੁਸਾਰ ਸੁਨਾਮੀ ਰਾਤ 9 ਵੱਜ ਕੇ 27 ਮਿੰਟ ‘ਤੇ ਆਈ ਅਤੇ ਇਸ ਦੀ ਚਪੇਟ ‘ਚ ਸੁੰਡਾ ਖੇਤਰ ਤੋਂ ਇਲਾਵਾ ਬਾਂਟੇਨ ਪ੍ਰਾਂਤ ਦੇ ਪਾਂਡੇਗਲਾਂਗ ਅਤੇ ਸੇਰਾਂਗ ਜ਼ਿਲ੍ਹੇ ਆ ਗਏ। ਲਾਂਪੁੰਗ ਪ੍ਰਾਂਤ ਦਾ ਲਾਂਪੁੰਗ ਜ਼ਿਲ੍ਹਾ ਵੀ ਸੁਨਾਮੀ ਦੀ ਚਪੇਟ ‘ਚ ਆਇਆ ਹੈ। ਇਸ ਦਾ ਕਾਰਨ ਅਨਾਕ ਕਰਾਕਾਟੂ ਜਵਾਲਾਮੁਖੀ ‘ਚ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਸਮੁੰਦਰ ਤਲ ਦੀਆਂ ਚੱਟਾਨਾਂ ਦੇ ਖਿਸਕਣ ਤੋਂ ਬਾਅਦ ਪਾਣੀ ‘ਚ ਮੱਚੀ ਹਲਚਲ ਮੰਨੀ ਜਾ ਰਹੀ ਹੈ ਜਿਸ ਨਾਲ ਬਾਅਦ ‘ਚ ਜਾਨਲੇਵਾ ਸੁਨਾਮੀ ਦਾ ਰੂਪ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪਾਦੀਆਂ ਲਹਿਰਾਂ ਲਗਭਗ 20 ਮੀਟਰ ਉਚੀਆਂ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top