ਦਿੱਲੀ

3 ਸਾਲ ‘ਚ ਪੂਰੀ ਹੋਵੇਗੀ ਦਿੱਲੀ-ਪਾਲਨਪੁਰ ਰੇਲ ਲਾਈਨ

ਜੈਪੁਰ, (ਏਜੰਸੀ) ਉੱਤਰ ਪੱਛਮ ਰੇਲਵੇ ਦੇ ਜਨਰਲ ਮੈਨੇਜਰ ਅਨਿਲ ਸਿੰਘਲ ਨੇ ਦੱਸਿਆ ਕਿ ਦਿੱਲੀ ਪਾਲਨਪੁਰ ਰੇਲ ਮਾਰਗ ਦਾ ਦੌਹਰੀਕਰਨ ਦਾ ਕੰਮ ਅਗਲੇ ਤਿੰਨ ਸਾਲਾਂ ‘ਚ ਪੂਰਾ ਹੋ ਜਾਵੇਗਾ ਸਿੰਘਲ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਦਿੱਲੀ ਰੇਵਾੜੀ ਤੱਕ ਦੋਹਰਾ ਰੇਲ ਮਾਰਗ ਹੈ, ਜਦਕਿ ਬਾਕੀ ਰੇਲ ਮਾਰਗ ‘ਤੇ ਦੁਹਰੀਕਰਨ ਦਾ ਕੰਮ ਤਰੱਕੀ ‘ਤੇ ਹੈ ਉਹਨਾਂ ਕਿਹਾ ਕਿ ਦਿੱਲੀ ਪਾਲਮਪੁਰ ਦਰਮਿਆਨ ਦੁਹਰੀਕਰਨ ਦਾ ਕੰਮ ਪੂਰਾ ਹੋਣ ਨਾਲ ਦਿੱਲੀ ਤੋਂ ਲੈ ਕੇ ਅਹਿਮਦਾਬਾਦ ਤੱਕ ਰੇਲ ਆਵਾਜਾਈ ਸੌਖੀ ਹੋ ਜਾਵੇਗੀ ਰੇਲਵੇ ਜਨਰਲ ਮੈਨੇਜਰ ਨੇ ਦੱਸਿਆ ਕਿ ਬਲਾਕ ਦੇ ਜੈਪੁਰ ਸਮੇਤ 26 ਰੇਲਵੇ ਸਟੇਸ਼ਨਾਂ ‘ਤੇ ਵਾਈਫਾਈ ਸਹੂਲਤ ਦਿੱਤੀ ਜਾ ਚੁੱਕੀ ਹੈ ਅਜੇ ਪੰਜ ਹੋਰ ਸਟੇਸ਼ਨਾਂ ਨੂੰ ਵਾਈ-ਫਾਈ ਨਾਲ ਜੋੜਨ ਦਾ ਕੰਮ ਚੱਲ ਰਿਹਾ ਹੈ

ਪ੍ਰਸਿੱਧ ਖਬਰਾਂ

To Top