ਸੰਪਾਦਕੀ

ਫਾਈਟਰ ਪਾਇਲਟ ਔਰਤਾਂ

ਦੇਰੀ ਜ਼ਿਆਦਾ ਹੋਈ, ਫਿਰ ਵੀ ਦਰੁਸਤ ਫ਼ੈਸਲਾ
ਉਂਜ ਤਾਂ ਇਸ ਦੇਸ਼ ‘ਚ ਰਾਣੀ ਝਾਂਸੀ ਅਤੇ ਮਾਈ ਭਾਗੋ ਨੇ ਪਹਿਲਾਂ ਵੀ ਰਣਭੂਮੀ ‘ਚ  ਜੌਹਰ ਦਿਖਾਏ ਹਨ, ਪਰ ਭਾਰਤ ਭੂਮੀ ‘ਤੇ ਸਦਾ ਹੀ ਵੀਰਾਂਗਣਾਵਾਂ ਨੂੰ ਦਬਾ ਕੇ ਰੱਖਣ ਦਾ ਵੀ ਦੌਰ ਰਿਹਾ ਹੈ ਦੇਸ਼ ਨੂੰ ਅਜ਼ਾਦ ਹੋਇਆਂ ਲਗਭਗ 70 ਸਾਲ ਹੋ ਗਏ ਹਨ, ਪਰ ਏਨਾ ਲੰਮਾ ਸਮਾਂ ਬੀਤ ਜਾਣ ਬਾਅਦ ਹੁਣ ਜਾ ਕੇ ਔਰਤਾਂ ਨੂੰ ਫਾਈਟਰ ਪਾਇਲਟ ਦੇ ਯੋਗ ਪਾਇਆ ਗਿਆ ਭਾਵਨਾ ਕੰਠ, ਮੋਹਨਾ ਸਿੰਘ ਤੇ ਅਵਨੀ ਨੇ ਆਪਣੀ ਮਿਹਨਤ, ਲਗਨ ਦੇ ਦਮ ‘ਤੇ ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਦਾ ਮਾਣ ਹਾਸਲ ਕੀਤਾ ਇਸ ਤੋਂ ਪਹਿਲਾਂ ਏਅਰ ਫੋਰਸ ‘ਚ ਔਰਤਾਂ ਦੀ ਬਤੌਰ ਲੜਾਕੂ ਭਰਤੀ ਨਹੀਂ ਕੀਤੀ ਜਾਂਦੀ ਸੀ, ਜਿਸ ਨੂੰ ਅਦਾਲਤ ਸਾਹਮਣੇ ਦਹਾਕਿਆਂ ਦੀ ਲੰਮੀ ਲੜਾਈ ਲੜ ਕੇ ਔਰਤਾਂ ਨੇ ਪੁਰਸ਼ਾਂ ਦੀ ਬਰਾਬਰੀ ਦਾ  ਇਹ ਹੱਕ ਭਾਰਤੀ ਹਵਾਈ ਫੌਜ ‘ਚ ਹਾਸਲ ਕੀਤਾ ਥਲ ਸੈਨਾ, ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਪੁਲਿਸ ਸੇਵਾ ‘ਚ ਔਰਤਾਂ ਕਈ ਦਹਾਕੇ ਪਹਿਲਾਂ ਹੀ ਸ਼ਾਮਲ ਹੋ ਚੁੱਕੀਆਂ ਹਨ ਥਲ ਸੈਨਾ ‘ਚ ਔਰਤ ਸੈਨਿਕ ਅਤੇ ਅਧਿਕਾਰੀ, ਪੁਰਸ਼ਾਂ ਦੇ ਬਰਾਬਰ ਹੀ ਗਰਮੀ, ਸਰਦੀ, ਤੂਫ਼ਾਨ ਅਤੇ ਮੁਸ਼ਕਲ ਖੇਤਰਾਂ ‘ਚ ਬਰਾਬਰ ਡਿਊਟੀ ਦੇ ਰਹੀਆਂ ਹਨ ਇਸੇ ਤਰ੍ਹਾਂ ਇੱਕ ਹੋਰ ਸੰਸਥਾ ਹੈ, ਜੋ ਦੇਸ਼ ਦੀ ਸਭ ਤੋਂ ਅਹਿਮਤਰੀਨ ਸੰਸਥਾ ਹੈ, ਜਿਸ ਵਿੱਚ ਫੈਸਲਿਆਂ ‘ਚ ਜ਼ਰਾ ਜਿਹੀ ਭੁੱਲ-ਚੁੱਕ ਦੇਸ਼ ਦੀ ਪੂਰੀ ਅਰਥ ਵਿਵਸਥਾ ਨੂੰ ਲੀਹੋਂ ਲਾਹ ਸਕਦੀ ਹੈ, ਰਿਜ਼ਰਵ ਬੈਂਕ ਆਫ਼ ਇੰਡੀਆ ‘ਚ ਵੀ ਗਵਰਨਰ ਦੇ ਅਹੁਦੇ ‘ਤੇ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਅਹੁਦਾ ਸੰਭਾਲਣ ਜਾ ਰਹੀ ਹੈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੂੰ ਬਾਖ਼ੂਬੀ ਸੰਭਾਲ ਚੁੱਕੀ ਇਹ ਮਹਿਲਾ ਅਰੂੰਧਤੀ ਭੱਟਾਚਾਰੀਆ ਹੁਣ ਤੱਕ ਪੁਰਸ਼ਾਂ ਦੇ ਦਬਦਬੇ ਹੇਠ ਰਹੀ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਬਾਗਡੋਰ ਸੰਭਾਲਣ ਵਾਲੀ ਪਹਿਲੀ ਮਹਿਲਾ ਗਵਰਨਰ ਹੋਵੇਗੀ ਸਿੱਖਿਆ, ਸਿਹਤ ਅਤੇ ਬੈਂਕਿੰਗ ਇਹ ਖੇਤਰ ਤਾਂ ਅਜਿਹੇ ਹੋ ਗਏ ਹਨ ਕਿ ਹੁਣ ਦੇਸ਼ ‘ਚ ਔਰਤਾਂ ਦੀ ਹਿੱਸੇਦਾਰੀ ਤੋਂ ਬਿਨਾਂ ਇਨ੍ਹਾਂ ਦਾ ਚੱਲਣਾ ਜਿਵੇਂ ਅਸੰਭਵ ਜਿਹਾ ਹੋ ਗਿਆ ਹੈ ਔਰਤਾਂ ਵੱਲੋਂ ਆਪਣੀ ਕਾਬਲੀਅਤ ਹੱਦ ਦਰਜ਼ੇ ਤੱਕ ਸਾਬਤ ਕਰਨ ਤੋਂ ਬਾਅਦ ਵੀ ਦੇਸ਼ ਦੇ ਧਾਰਮਿਕ, ਜਾਤੀ ਠੇਕੇਦਾਰ ਅਜੇ ਵੀ ਔਰਤਾਂ ਨੂੰ ਦਬਾ ਕੇ ਰੱਖਣ ‘ਚ ਕੋਈ ਕਸਰ ਨਹੀਂ ਛੱਡ ਰਹੇ ਗਰੀਬੀ ਦੀ ਹਾਲਤ ‘ਚ ਅਤੇ ਪੇਂਡੂ ਖੇਤਰਾਂ ‘ਚ ਔਰਤਾਂ ਦਾ ਸ਼ੋਸ਼ਣ ਅਜੇ ਵੀ ਇੱਕ ਵੱਡੀ ਸਮਾਜਿਕ ਸਮੱਸਿਆ ਬਣਿਆ ਹੋਇਆ ਹੈ ਮਹਿਲਾ ਸ਼ੋਸ਼ਣ ਨੂੰ ਆਪਣਾ ਅਧਿਕਾਰ ਸਮਝਣ ਵਾਲਿਆਂ ਨੂੰ ਹੁਣ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਹਾਲਾਂਕਿ ਉਨ੍ਹਾਂ ਦੀ ਦਬੰਗਤਾ ਔਰਤਾਂ ਦੇ ਹੌਂਸਲਿਆਂ ਨੂੰ ਨਹੀਂ ਤੋੜ ਸਕਦੀ ਪਰ ਔਰਤਾਂ ਦੀ ਤਰੱਕੀ ਦੇ ਰਸਤੇ ‘ਚ ਖੜ੍ਹੇ ਕੀਤੇ ਜਾਣ ਵਾਲੇ ਇੱਕ-ਇੱਕ ਅੜਿੱਕੇ ਦੇਸ਼ ਨੂੰ ਅੱਗੇ ਵਧਣ ਤੋਂ ਰੋਕ ਰਹੇ ਹਨ  ਔਰਤਾਂ ਦੀ ਅਜ਼ਾਦੀ ਅਤੇ ਤਰੱਕੀ ਦੇ ਹਰ ਅੜਿੱਕੇ ਨੂੰ ਹਟਾਇਆ ਜਾਵੇ, ਤਾਂ ਕਿ ਹਰ ਭਾਰਤੀ ਪੂਰੀ ਦੁਨੀਆ ‘ਚ ਮਾਣ ਨਾਲ ਕਹਿ ਸਕੇ ਕਿ ਉਹ ਭਾਰਤੀ ਹੈ

ਪ੍ਰਸਿੱਧ ਖਬਰਾਂ

To Top