ਪੰਜਾਬ

ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਭਵਾਨੀਗੜ/ਬੁਢਲਾਡਾ,  (ਵਿਜੈ ਸਿੰਗਲਾ/ਸੰਜੀਵ ਤਾਇਲ)। ਸਥਾਨਕ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ ‘ਤੇ ਪਿੰਡ ਬਾਲਦ ਕਲਾਂ ਨੇੜੇ ਟਰੱਕ ਅਤੇ ਕਾਰ ਵਿਚਕਾਰ ਹੋਈ ਸਿੱਧੀ ਟੱਕਰ ‘ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ  ਜਾਣਕਾਰੀ ਅਨੁਸਾਰ ਸੋਨਾ ਕਾਰੋਬਾਰੀ ਦਰਸ਼ਨ ਖੀਪਲ ਆਪਣੇ ਪੁੱਤਰ ਕਰਨ ਖਿੱਪਲ ਅਤੇ ਪਤਨੀ ਗੁਰਪ੍ਰੀਤ ਕੌਰ ਵਾਸੀ ਬੁਢਲਾਡਾ ਆਪਣੇ ਵਿਆਹ ਦੀ ਵਰੇਗੰਢ ਮਨਾ ਕੇ ਚੰਡੀਗੜ੍ਹ ਤੋਂ ਆਪਣੀ ਜੈੱਨ ਕਾਰ ਰਾਹੀਂ ਵਾਪਸ ਪਰਤ ਰਿਹਾ ਸੀ  ਅੱਜ ਸਵੇਰੇ 2.30 ਵਜੇ ਜਦੋਂ ਉਨ੍ਹਾਂ ਦੀ ਕਾਰ ਬਾਲਦ ਕਲਾਂ ਪਿੰਡ ਨੇੜੇ ਪਹੁੰਚੀ ਤਾਂ ਉਨ੍ਹਾਂ ਦੀ ਸਾਹਮਣਿਓਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ
ਹਾਦਸੇ ‘ਚ ਕਾਰ ਚਾਲਕ ਕਰਨ ਖੀਪਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਜਖ਼ਮੀ ਹਾਲਤ ‘ਚ ਦਰਸ਼ਨ ਖੀਪਲ ਅਤੇ ਗੁਰਪ੍ਰੀਤ ਕੌਰ ਨੇ ਨੂੰ ਸਿਵਲ ਹਸਪਤਾਲ ਭਵਾਨੀਗੜ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਗੁਰਪ੍ਰੀਤ ਕੌਰ ਦਮ ਤੋੜ ਗਈ। ਜਦਕਿ ਦਰਸ਼ਨ ਖੀਪਲ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਵੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਲਾਸ਼ਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ। ਉੱਧਰ ਦੂਜੇ ਪਾਸੇ ਇਸ ਹਾਦਸੇ ਕਾਰਨ ਬੁਢਲਾਡਾ ਸ਼ਹਿਰ ‘ਚ ਰੋਸ ਦੀ ਲਹਿਰ ਦੌੜ ਗਈ ਹੈ ਸ਼ਹਿਰ ਦੇ ਸਵਰਨਕਾਰ ਭਾਈਚਾਰੇ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਹਾਦਸੇ ਦਾ ਸੋਗ ਮਨਾਇਆ ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ

ਪ੍ਰਸਿੱਧ ਖਬਰਾਂ

To Top