Breaking News

ਰੋਡਵੇਜ ਡਿਪੂ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੀਆਂ 3 ਨਵੀਂਆਂ ਵੋਲਵੋ ਬੱਸਾਂ

ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਹੋਇਆ ਸੌਖਾ

ਆਨਲਾਈਨ ਬੁਕਿੰਗ ਦੀ ਵੀ ਸਹੂਲਤ

ਸ੍ਰੀ ਮੁਕਤਸਰ ਸਾਹਿਬ, 

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਨੂੰ ਤਿੰਨ ਨਵੀਂਆਂ ਸੁਪਰ ਇੰਟਗਰਲ ਵੋਲਵੋ ਏ ਸੀ ਬੱਸਾਂ ਦਿੱਤੀਆਂ ਗਈਆਂ ਹਨ। ਇਹ ਅਰਾਮਦਾਇਕ ਅਤੇ ਲਮੇਰੇ ਸਫ਼ਰ ਲਈ ਬਹੁਤ ਢੁਕਵੀਆਂ ਹਨ। ਇਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਬਹੁਤ ਅਸਾਨ ਹੋ ਗਿਆ ਹੈ। ਰੋਡਵੇਜ ਡਿਪੂ ਦੇ ਜਨਰਲ ਮੈਨੇਜ਼ਰ ਸ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਸਮਾਂ ਸਾਰਨੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਵਿਅਕਤੀ ਸਵੇਰੇ 9 ਵਜੇ ਚੰਡੀਗੜ੍ਹ ਪੁੱਜ ਸਕਦਾ ਹੈ ਅਤੇ ਰਾਜਧਾਨੀ ਵਿਖੇ  ਦਿਨ ਭਰ ਦੇ ਕੰਮ ਨਿਪਟਾ ਕੇ ਸ਼ਾਮ ਨੂੰ 4.48 ‘ਤੇ ਸ੍ਰੀ ਮੁਕਤਸਰ ਸਾਹਿਬ  ਲਈ ਵਾਪਸ ਬਸ ਫੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ‘ਤੇ ਸਫ਼ਰ ਲਈ ਬੁਕਿੰਗ ਲਈ ਫੋਨ ਨੰਬਰ 87279-99033 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ .. ਤੇ ਆਨਲਾਇਨ ਬੁਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਸਥਾਨਕ ਡਿਪੂ ਦੇ ਟ੍ਰੈਫਿਕ ਮੈਨੇਜ਼ਰ ਜਸਵਿੰਦਰ ਸਿੰੰਘ ਚਹਿਲ ਨੇ ਦੱਸਿਆ ਕਿ ਪਹਿਲੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 4:20 ਵਜੇ ਚੱਲ ਕੇ 7 ਵਜੇ ਲੁਧਿਆਣਾ ਅਤੇ 9 ਵਜੇ ਚੰਡੀਗੜ੍ਹ ਪੁੱਜੇਗੀ ਅਤੇ 11:55 ਵਜੇ ਚੰਡੀਗੜ੍ਹ ਤੋਂ ਵਾਪਸ ਚੱਲ ਕੇ 1:20 ਤੋਂ ਲੁਧਿਆਣਾ ਹੁੰਦੀ ਹੋਈ 4 ਵਜੇ ਵਾਪਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ। ਦੂਜੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 6:28 ਵਜੇ ਚਲੇਗੀ ਤੇ 9:20 ‘ਤੇ ਲੁਧਿਆਣਾ ਹੁੰਦੀ ਹੋਈ 11:30 ਵਜੇ ਚੰਡੀਗੜ੍ਹ ਪੁੱਜੇਗੀ। ਇਹ ਬੱਸ 2 ਵਜੇ ਚੰੰੰੰਡੀਗੜ੍ਹ ਤੋਂ ਵਾਪਸ ਚੱਲੇਗੀ ਅਤੇ 4:10 ਵਜੇ ਲੁਧਿਆਣਾ ਹੁੰਦੇ ਹੋਏ 7:15 ਵਜੇ ਸ਼ਾਮ ਨੂੰ ਸ੍ਰੀ ਮੁਕਤਸਰ ਵਾਪਸ ਆ ਜਾਵੇਗੀ। ਜਦਕਿ ਤੀਜੀ ਬੱਸ ਸਵੇਰੇ 8:30 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਚਲੇਗੀ ਅਤੇ 12 ਵਜੇ ਲੁਧਿਆਣਾ ਹੁੰਦੇ ਹੋਏੇ 2:10 ‘ਤੇ ਚੰਡੀਗੜ੍ਹ ਪੁੱਜੇਗੀ ਅਤੇ ਸ਼ਾਮ 4:48 ‘ਤੇ ਚੰਡੀਗੜ੍ਹ ਤੋਂ ਚੱਲ ਕੇ 7 ਵਜੇ ਲੁਧਿਆਣਾ ਹੁੰਦੇ ਹੋਏ 9:40 ਤੇ ਵਾਪਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ। ਉਨ੍ਹਾਂ ਜ਼ਿਲ੍ਹੇੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
 

ਪ੍ਰਸਿੱਧ ਖਬਰਾਂ

To Top