Breaking News

ਓਲੰਪਿਕ ਲਈ 3 ਕਰੋੜ ਬੱਚੇ ਟੀਚਾ: ਰਾਠੌੜ

ਨਵੀਂ ਦਿੱਲੀ, 23 ਸਤੰਬਰ

 

ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਐਤਵਾਰ ਨੂੰ ਕਿਹਾ ਕਿ ਖੇਡ ਮੰਤਰਾਲੇ ਨੇ 2024 ਅਤੇ 2028 ਦੀਆਂ ਓਲੰਪਿਕ ਨੂੰ ਧਿਆਨ ‘ਚ  ਰੱਖਦੇ ਹੋਏ ਤਿੰਨ ਕਰੋੜ ਬੱਚਿਆਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ ਜਿੰਨ੍ਹਾਂ ਵਿੱਚੋਂ ਫਿਰ 1000 ਹੋਣਹਾਰ ਬੱਚਿਆਂ ਨੂੰ ਚੁਣਿਆ ਜਾਵੇਗਾ
ਰਾਠੌੜ ਨੇ ਇੱਥੇ ਭਾਰਤੀ ਓਲੰਪਿਕ ਸੰਘ ਦੇ ਏਸ਼ੀਆਡ ਤਗਮਾ ਜੇਤੂਆਂ ਲਈ ਇਨਾਮ ਵੰਡ ਸਮਾਗਮ ‘ਚ ਕਿਹਾ ਕਿ 2024 ਅਤੇ 2028 ਦੀਆਂ ਓਲੰਪਿਕ ਨੂੰ ਧਿਆਨ ‘ਚ ਰੱਖਦਿਆਂ 8 ਤੋਂ 12 ਸਾਲ ਦੇ ਤਿੰਨ ਕਰੋੜ ਬੱਚਿਆਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ ਜਿੰਨ੍ਹਾਂ ਵਿੱਚੋਂ ਫਿਰ 20 ਹਜ਼ਾਰ, 5 ਹਜਾਰ ਅਤੇ ਫਿਰ ਇੱਕ ਹਜ਼ਾਰ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਚੁਣਿਆ ਜਾਵੇਗਾ ਇਹਨਾਂ ਹਜ਼ਾਰ ਬੱਚਿਆਂ ਨੂੰ ਅਗਲੇ 10 ਸਾਲ ਲਈ ਹਰ ਸਾਲ ਪੰਜ ਲੱਖ ਰੁਪਏ ਦੀ ਸਕਾੱਲਰ’ਿਸ਼ਪ ਦਿੱਤੀ ਜਾਵੇਗੀ

 
ਖੇਡ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ 2024 ਅਤੇ 2028 ਦੀਆਂ ਓਲੰਪਿਕ ਆਉਣ ਤੱਕ ਇਹ ਬੱਚੇ ਪੂਰੀ ਤਰ੍ਹਾਂ ਤਿਆਰ ਹੋ ਜਾਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਚੁਣੌਤੀ ਪੇਸ਼ ਕਰ ਸਕਣ

 
ਰਾਠੌੜ ਨੇ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ 2020 ਦੀਆਂ ਓਲੰਪਿਕ ਅਤੇ 2022 ਦੀਆਂ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਲਈ ਸਰਕਾਰ ਵੱਲੋਂ ਆਰਥਿਕ ਮਦਦ ਜਾਰੀ ਰਹੇਗੀ ਤਾਂਕਿ ਉਹਨਾਂ ਨੂੰ ਆਪਣੀਆਂ ਤਿਆਰੀਆਂ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਹੋਵੇ
ਖੇਡ ਮੰਤਰੀ ਨੇ ਨਾਲ ਹੀ ਖਿਡਾਰੀਆਂ ਨੂੰ ਕਿਹਾ ਕਿ ਤੁਸੀਂ ਸਿਰਫ਼ ਆਪਣੀ ਖੇਡ ‘ਤੇ ਧਿਆਨ ਦਿਓ ਅਤੇ ਦੇਸ਼ ਲਈ ਆਪਣਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ ਕਰੋ ਤੁਹਾਡੇ ਲਈ ਧਨ ਦੀ ਕੋਈ ਕਮੀਂ ਨਹੀਂ ਹੋਣ ਦਿੱਤੀ ਜਾਵੇਗੀ

ਤਮਗਾ ਜੇਤੂਆਂ ਨੂੰ ਪਹਿਲੀ ਵਾਰ ਨਗਦ ਇਨਾਮ

ਨਵੀਂ ਦਿੱਲੀ, 23 ਸਤੰਬਰ ਭਾਰਤੀ ਓਲੰਪਿਕ ਸੰਘ (ਆਈਓਏ) ਨੇ ਇੰਡੋਨੇਸ਼ੀਆ ‘ਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਤਮਗਾ ਜੇਤੂ ਖਿਡਾਰੀਆਂ ਨੂੰ ਐਤਵਾਰ ਨੂੰ ਇੱਥੇ ਇੱਕ ਸਮਾਗਮ ‘ਚ ਨਗਦ ਪੁਰਸਕਾਰ ਨਾਲ ਸਨਮਾਨਤ ਕੀਤਾ ਆਈਓਏ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂਕਿ ਉਸਨੇ ਅਜਿਹੇ ਖੇਡ ਸਮਾਗਮਾਂ ਦੇ ਤਮਗਾ ਜੇਤੂਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ, ਆਈਓਏ ਦੇ ਮੁਖੀ ਡਾ ਨਰਿੰਦਰ ਧਰੁਵ ਬਤਰਾ, ਜ਼ਿੰਦਗੀ ਭਰ ਦੇ ਮੁਖੀ ਰਾਜਾ ਰਣਧੀਰ ਸਿੰਘ ਅਤੇ ਆਈਓਏ ਦੇ ਹੋਰ ਅਹੁਦੇਦਾਰਾਂ ਨੇ ਤਮਗਾ ਜੇਤੂਆਂ ਨੂੰ ਨਗਦ ਪੁਰਸਕਾਰ ਦਿੱਤੇ ਸਮਾਗਮ ‘ਚ ਨਿੱਜੀ ਸੋਨ ਤਮਗਾ ਜੇਤੂ ਨੂੰ 5 ਲੱਖ, ਚਾਂਦੀ ਤਮਗਾ ਜੇਤੂ ਨੂੰ 3 ਲੱਖ ਅਤੇ ਕਾਂਸੀ ਤਮਗਾ ਜੇਤੂ ਨੂੰ 2 ਲੱਖ ਰੁਪਏ ਦਿੱਤੇ ਗਏ ਜਦੋਂਕਿ ਟੀਮ ਮੁਕਾਬਲੇ ‘ਚ ਸੋਨ ਤਮਗਾ ਜੇਤੂਆਂ ਨੂੰ 3-3 ਲੱਖ ਦਿੱਤੇ ਗਏ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top