ਕੁੱਲ ਜਹਾਨ

ਇਰਾਕ : ਆਈਐੱਸ ਖਿਲਾਫ਼ ਸੰਘਰਸ਼ ‘ਚ 30 ਹਜ਼ਾਰਾਂ ਤੋਂ ਵੱਧ ਲੋਕ ਉੱਜੜੇ

ਦੁਬਈ , (ਵਾਰਤਾ)। ਇਰਾਕ ਵਿੱਚ ਫਲੂਜਾ ਦੇ ਅਨਬਰ ਪ੍ਰਾਂਤ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖਿਲਾਫ਼ ਫੌਜੀ ਕਾਰਵਾਈ ਵਿੱਚ ਘੱਟ ਤੋਂ ਘੱਟ 30 ਹਜਾਰ ਇਰਾਕੀ ਨਾਗਰਿਕ ਵਿਸਥਾਪਿਤ ਹੋ ਗਏ ਅਤੇ ਇਸ ਦੌਰਾਨ ਅਣਗਿਣਤ ਸੁਰੱਖਿਆ ਕਰਮੀਆਂ  ਮਾਰੇ ਗਏ ।  ਨਾਰਵੇ ਸ਼ਰਨਾਰਥੀ ਪਰਿਸ਼ਦ (ਐਨਆਰਸੀ) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਿਰਫ਼ ਤਿੰਨ ਦਿਨਾਂ ‘ਚ 30 ਹਜ਼ਾਰ ਤੋਂ ਵੱਧ ਲੋਕ ਸ਼ਹਿਰ ਛੱਡ ਚੁੱਕੇ ਹਨ ਅਤੇ ਫੌਜੀ ਕਾਰਵਾਈ ਦੇ ਸ਼ੁਰੂ ਹੋਣ ਦੌਰਾਨ ਪਹਿਲਾਂ ਹੀ 32 ਹਜ਼ਾਰਾਂ ਤੋਂ ਵੱਧ ਲੋਕ ਉੱਜੜ ਚੁੱਕੇ ਸਨ । ਐਨਆਰਸੀ  ਦੇ ਕਾਰਲ ਸ਼ਬਰੀ ਨੇ ਦੱਸਿਆ ਕਿ ਇਹ ਸ਼ਹਿਰ ਪਹਿਲਾਂ ਤੋਂ ਹੀ ਕਈ ਮਾਨਵੀ ਸਮੱਸਿਆਵਾਂ ਤੋਂ ਜੂਝ ਰਿਹਾ ਹੈ ।

ਪ੍ਰਸਿੱਧ ਖਬਰਾਂ

To Top