Breaking News

ਤਿੰਨ ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ

3000crores, Defense, Deals, Approved

ਬੀਤੀ ਅਕਤੂਬਰ ‘ਚ ਸਮੁੰਦਰੀ ਫੌਜ ਲਈ ਚਾਰ ਪੀ 1135.6 ਜੰਗੀ ਬੇੜੀਆਂ ਦੀ ਖਰੀਦ ਲਈ ਮਨਜ਼ੂਰੀ ਦਿੱਤੀ ਸੀ

ਨਵੀਂ ਦਿੱਲੀ। ਸਰਕਾਰ ਨੇ ਹਥਿਆਰਬੰਦ ਫੌਜਾਂ ਦੇ ਆਧੁਨੀਕਰਨ ਤੇ ਉਨ੍ਹਾਂ ਅਤਿਆਧੁਨੀਕਰਨ ਰੱਖਿਆ ਸਾਜੋ-ਸਮਾਨ ਨਾਲ ਲੈਂਸ ਕਰਨ ਦੀ ਕੜੀ ‘ਚ 3000 ਕਰੋੜ ਰੁਪਏ ਦੇ ਰੱਖਿਆ ਉਤਪਾਦਾਂ ਦੀ ਖਰੀਦ ਨੂੰ ਮਨਜੂਰੀ ਦਿੱਤੀ ਹੈ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ ‘ਚ ਸ਼ਨਿੱਚਰਵਾਰ ਨੂੰ ਹੋਈ ਰੱਖਿਆ ਖਰੀਦ ਪ੍ਰੀਸ਼ਦ ਦੀ ਮੀਟਿੰਗ ‘ਚ ਇਨ੍ਹਾਂ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਬੀਤੇ ਅਕਤੂਬਰ ‘ਚ ਸਮੁੰਦਰ ਫੌਜ ਲਈ ਚਾਰ ਪੀ 1135.6 ਜੰਗੀ ਬੇਡੀਆਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ ਪ੍ਰੀਸ਼ਦ ਨੇ ਅੱਜ ਮੀਟਿੰਗ ‘ਚ ਰੂਸ ‘ਚ ਬਣਾਏ ਜਾਣ ਵਾਲੇ ਇਨ੍ਹਾਂ ਜੰਗੀ ਬੇੜੀਆਂ ਲਈ ਦੋ ਸਵਦੇਸ਼ੀ ਬ੍ਰਹੋਸ ਮਿਜ਼ਾਇਲ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਦੇਸ਼ ‘ਚ ਹੀ ਬਣੀ ਬ੍ਰਹੋਸ ਮਿਜ਼ਾਇਲ ਪੂਰੀ ਤਰ੍ਹਾਂ ਨਾਲ ਜਾਂਚੀ ਪਰਖੀ ਸੁਪਰਸੋਨਿਕ ਕਰੂਜ ਮਿਜ਼ਾਇਲ ਹੈ ਤੇ ਇਹ ਇਨ੍ਹਾਂ ਜੰਗੀ ਬੇੜੀਆਂ ‘ਤੇ ਲਾਏ ਜਾਣ ਵਾਲੀ ਮੁੱਖ ਹਥਿਆਰ ਪ੍ਰਣਾਲੀ ਹੋਵੇਗੀ ਰੱਖਿਆ ਖਰੀਦ ਪ੍ਰੀਸ਼ਦ ਨੇ ਫੌਜ ਦੇ ਮੁੱਖੀ ਜੰਗੀ ਟੈਂਕ ਅਰਜੁਨ ਦੇ ਲਈ ਬਖਤਰਬੰਦ ਰਿਕਵਰੀ ਵਾਹਨਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਨ੍ਹਾਂ ਵਾਹਨਾਂ ਨੂੰ ਡਿਜ਼ਾਈਨ ਕੀਤਾ ਹੈ ਰੱਖਿਆ ਖੇਤਰ ਦਾ ਜਨਤਕ ਉਪਕ੍ਰਮ ਭਾਰਤ ਅਰਥ ਮੂਵਰਸ ਲਿਮਿਟਡ (ਬੀਈਐਮਐਲ) ਇਨ ਵਾਹਨਾਂ ਨੂੰ ਬਣਾਏਗਾ ਵੱਖ-ਵੱਖ ਅਪਿਆਨਾ ਤੇ ਲੜਾਈ ਦੌਰਾਨ ਇਹ ਵਾਹਨ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ (Deals)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top