33 ਔਰਤਾਂ ਨੂੰ ਮਿਲਿਆ ਨਾਰੀ ਸ਼ਕਤੀ ਪੁਰਸਕਾਰ

ਏਜੰਸੀ  ਨਵੀਂ ਦਿੱਲੀ,
ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੇ ਅੱਜ ਮਹਿਲਾ ਵਿਕਾਸ ਤੇ ਸ਼ਕਤੀਕਰਨ ‘ਚ ਮਹਾਨ ਯੋਗਦਾਨ ਪਾਉਣ ਵਾਲੀਆਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ 4 ਮਹਿਲਾ ਵਿਗਿਆਨੀਆਂ ਸਮੇਤ 33 ਔਰਤਾਂ ਤੇ 6 ਸੰਸਥਾਨਾਂ ਨੂੰ ਸਾਲ 2016 ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤਾ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਔਰਤਾਂ ‘ਚ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਚੇਤਨਾ ਜਗਾਉਣ ਵਾਲੀਆਂ ਪ੍ਰਸਿੱਧ ਔਰਤਾਂ ਸ਼ਾਮਲ ਹਨ ਇਨ੍ਹਾਂ ‘ਚੋਂ ਕਈ ਔਰਤਾਂ ਨੇ ਖੇਡ ਜਗਤ ‘ਚ ਆਪਣਾ ਝੰਡਾ ਲਹਿਰਾਇਆ ਹੈ ਹਰ ਇੱਕ ਪੁਰਸਕਾਰ ਜੇਤੂ ਮਹਿਲਾ ਨੂੰ ਸਨਮਾਨ ਵਜੋਂ ਇੱਕ ਲੱਖ ਰੁਪਏ ਨਗਦ ਤੇ ਇੱਕ ਪ੍ਰਸੰਸਾ ਪੱਤਰ ਦਿੱਤਾ ਗਿਆ
ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਔਰਤਾਂ ‘ਚ 97 ਸਾਲਾ ਯੋਗਾਚਾਰਿਆ ਵੀ. ਨਾਨਾਮੰਮਲ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੁਰਸਕਾਰ ਦੇਣ ਲਈ ਰਾਸ਼ਟਰਪਤੀ ਪੌੜੀਆਂ ਤੋਂ ਹੇਠਾਂ ਉੱਤਰੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ‘ਚ ਕੀਤੇ ਗਏ ਇਸ ਵਿਸ਼ੇਸ਼ ਸਮਾਰੋਹ ‘ਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਤੇ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਸਨ
ਇਸ ਮੌਕੇ ਮੁਖਰਜੀ ਨੇ ਕਿਹਾ ਕਿ ਰਾਜਨੀਤੀ ਸਮਾਜਿਕ, ਸੱਭਿਆਚਾਰਕ ਖੇਤਰ ਦੇ ਨਾਲ-ਨਾਲ ਆਰਥਿਕ ਵਿਕਾਸ ਦੇ ਲਈ ਔਰਤਾਂ ਦੀ ਸਮਾਨ ਹਿੱਸੇਦਾਰੀ ਜ਼ਰੂਰੀ ਹੈ ਇਸਦੇ ਲਈ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕੌਮਾਂਤਰੀ ਮਹਿਲਾ ਦਿਵਸ ‘ਤੇ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਔਰਤਾਂ ‘ਚ ਈਸਰੋ ਦੀ ਵਿਗੀਆਨੀ ਕਰਨਾਟਕ ਦੀ ਅਨੱਤਾ ਸੋਨੇ, ਪੱਛਮੀ ਬੰਗਾਲ ਦੀ ਅਨੋਯਾਰਾ ਖਾਤੂਨ, ਪੁਡੂਚੇਰੀ ਦੀ ਬੀ. ਕੋਡਨਯਾਗੇ ਤੇ ਕੇਰਲ ਦੀ ਸੁਬਾ ਵਾਰੀਅਰ ਸ਼ਾਮਲ ਹਨ ਇਨ੍ਹਾਂ ਸਾਰੀਆਂ ਔਰਤ ਵਿਗਿਆਨੀਆਂ ਨੇ ਹਾਲ ‘ਚ ਈਸਰੋ ਵੱਲੋਂ ਇਕੱਠੇ ਕੀਤੇ ਗਏ 104 ਉਪਗ੍ਰਹਿਆਂ ਦੇ ਅਭਿਆਨ ‘ਚ ਵੱਖ-ਵੱਖ ਪੱਧਰ ‘ਤੇ ਯੋਗਦਾਨ ਦਿੱਤਾ ਹੈ
ਪੁਰਸਕਾਰ ਦਿੱਤੇ ਜਾਣ ਵਾਲੇ ਸੰਸਥਾਨਾਂ ‘ਚ ਰਾਜਸਥਾਨ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਗੈਰ ਸਰਕਾਰੀ ਸੰਗਠਨਾਂ ‘ਚ ਦਿੱਲੀ ਦਾ ਛਾਂਵ ਫਾਊਂਡੇਸ਼ਨ, ਮਿਜ਼ੋਰਮ ਦਾ ਮਿਜੋ ਹਮੈਛੇ ਇਨਸੁਈਖਵਾਮ ਪਾਵਲ, ਕਰਨਾਟਕ ਦਾ ਸਾਧਨਾ ਮਹਿਲਾ ਸੰਘ, ਰਾਜਸਥਾਨ ਦਾ ਸਿੱÎਖਿਅਤ ਰੁਜ਼ਗਾਰ ਕੇਂਦਰ ਪ੍ਰਬੰਧਕ ਕਮੇਟੀ ਤੇ ਤ੍ਰਿਪੁਨੀਤੂਰਾ ਕਥਕਲੀ ਕੇਂਦ੍ਰਮ ਹਨ