ਖਨੌਰੀ ਦੇ ਨਾਮਚਰਚਾ ਘਰ ਵਿਖੇ ਤੀਸਰੇ ਮੈਗਾ ਵੈਕਸੀਨੇਸ਼ਨ ਕੈਂਪ ’ਚ 330 ਜਣਿਆਂ ਲਵਾਈ ਕੋਰੋਨਾ ਰੋਕੂ ਵੈਕਸੀਨ

Mega Vaccination Camp Sachkahoon

ਖਨੌਰੀ ਦੇ ਨਾਮਚਰਚਾ ਘਰ ਵਿਖੇ ਤੀਸਰੇ ਮੈਗਾ ਵੈਕਸੀਨੇਸ਼ਨ ਕੈਂਪ ’ਚ 330 ਜਣਿਆਂ ਲਵਾਈ ਕੋਰੋਨਾ ਰੋਕੂ ਵੈਕਸੀਨ

(ਬਲਕਾਰ ਸਿੰਘ) ਖਨੌਰੀ। ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਤੋਂ ਬਚਾਓ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਆਮ ਜਨਤਾ ਨੂੰ ਜੰਗੀ ਪੱਧਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਸਥਾਨਕ ਨਾਮ ਚਰਚਾ ਘਰ ਵਿਖੇ ਤੀਸਰਾ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਦਰਸ਼ਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 137 ਮਾਨਵਤਾ ਭਲਾਈ ਕਾਰਜਾਂ ਵਿੱਚੋਂ 136 ਵੇਂ ਕਾਰਜ ਤਹਿਤ ਇਹ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਅਤੇ ਮੁਫ਼ਤ ਵਿੱਚ ਮਾਸਕ ਵੰਡੇ ਗਏ।Mega Vaccination Camp Sachkahoon

ਇਸ ਕੈਂਪ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਲਗਾ ਕੇ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਮਸ਼ੇਰ ਸਿੰਘ ਐਮ.ਪੀ.ਐਚ. ਡਬਲਯੂ ਨੇ ਦੱਸਿਆ ਕਿ ਸਥਾਨਕ ਨਾਮ ਚਰਚਾ ਘਰ ਵਿਖੇ ਕੋਵਿਡ-19 ਤੋਂ ਬਚਾਓ ਲਈ ਤੀਸਰਾ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ ਅਤੇ ਮੁਫ਼ਤ ਮਾਸਕ ਵੰਡੇ ਗਏ ਹਨ ਜਿਸ ਵਿੱਚ ਕੁੱਲ 330 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਕੈਂਪ ਵਿੱਚ ਡਾ. ਮਨੀ ਰਾਮ ਫਾਰਮਾਸਿਸਟ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਬਾਖੂਬੀ ਸੇਵਾ ਨਿਭਾਈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਸਰਕਾਰ ਵੱਲੋਂ ਹਦਾਇਤਾਂ ਹਨ ਕਿ 15 ਸਾਲ ਤੋਂ 18 ਸਾਲ ਤੱਕ ਦੇ ਨੌਜਵਾਨਾਂ ਨੂੰ ਕੋਵੈਕਸਿਨ ਅਤੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ ਲਗਾਈ ਜਾਵੇ।

ਕਿਉਂਕਿ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਨੂੰ ਵੇਖਦਿਆਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਈ ਵੀ ਵਿਅਕਤੀ ਵੈਕਸੀਨ ਲਗਾਉਣ ਤੋਂ ਬਿਨ੍ਹਾਂ ਨਾ ਰਹੇ। ਇਸ ਕੈਂਪ ਵਿੱਚ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਕੈਂਪ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਏ.ਐਨ.ਐਮ. ਲਖਵਿੰਦਰ ਕੌਰ, ਪ੍ਰਦੀਪ ਕੌਰ ਸਟਾਫ ਨਰਸ, ਲਛਮਣ ਸਿੰਘ ਸਹਾਇਕ, ਡਾ. ਚਾਂਦੀ ਰਾਮ, ਡਾ. ਕੁਲਵੰਤ ਸਿੰਘ, ਮੰਗਲ ਸਿੰਘ ਇੰਸਾਂ 45 ਮੈਂਬਰ, ਅਮਨਦੀਪ ਸਿੰਘ 15 ਮੈਂਬਰ, ਸੋਨੂੰ ਇੰਸਾਂ 15 ਮੈਂਬਰ, ਸਤਨਰਾਇਣ ਇੰਸਾਂ 15 ਮੈਂਬਰ, ਰਾਜੇਸ਼ ਕੁਮਾਰ ਇੰਸਾਂ 15 ਮੈਂਬਰ ਗੁਲਾੜੀ, ਸਤਪਾਲ ਇੰਸਾਂ 15 ਰਾਮਗੜ੍ਹ ਗੁਜਰਾਂ, ਨਰੇਸ਼ ਕੁਮਾਰ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ