Breaking News

ਮਾਨਸਾ ‘ਚ 3400 ਦਰਸ਼ਕਾਂ ਨੇ ਵੇਖੀ ‘ਜੱਟੂ ਇੰਜੀਨੀਅਰ’

Viewers, Watched, 'Jattu engineer', Dr MSG, Enterainment

 ਸਾਢੇ ਤਿੰਨ ਕੁਇੰਟਲ ਲੱਡੂ ਵੰਡੇ

ਸੁਖਜੀਤ ਮਾਨ, ਮਾਨਸਾ: ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ 19 ਮਈ ਨੂੰ ਰਿਲੀਜ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੇ ਦਿਲਾਂ ‘ਤੇ ਲਗਾਤਾਰ ਛਾਈ ਹੋਈ ਹੈ ਮਾਨਸਾ ਸਥਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ‘ਚ ‘ਆਨਲਾਈਨ ਮਾਹੀ ਸਿਨੇਮੇ’ ‘ਚ ਬਲਾਕ ਭੀਖੀ ਦੇ 3400 ਦਰਸ਼ਕਾਂ ਨੇ ਫਿਲਮ ਦਾ ਆਨੰਦ ਮਾਣਿਆ

ਬਲਾਕ ਦੇ ਦਰਸ਼ਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਦਾ ਅੰਦਾਜਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਫਿਲਮ ਵੇਖਣ ਆਏ ਦਰਸ਼ਕਾਂ ਨੂੰ ਸਾਢੇ ਤਿੰਨ ਕੁਇੰਟਲ ਲੱਡੂ ਵੰਡੇ ਗਏ  ਫਿਲਮ ਵੇਖਣ ਆਏ ਦਰਸ਼ਕ ਢੋਲ ਦੇ ਡੱਗੇ ‘ਤੇ ਨੱਚਦੇ ਹੋਏ ਪਹੁੰਚੇ ਮਹਿਲਾ ਦਰਸ਼ਕਾਂ ਵੱਲੋਂ ਫਿਲਮ ਦੀ ਖੁਸ਼ੀ ‘ਚ ਗਿੱਧਾ ਪਾਇਆ ਗਿਆ

ਦਰਸ਼ਕਾਂ ‘ਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਸ਼ਾਮਿਲ

ਫਿਲਮ ਵੇਖਣ ਵਾਲਿਆਂ ‘ਚ ਭੀਖੀ ਨਗਰ ਕੌਂਸਲ ਦੇ ਮੈਂਬਰ ਵਿਨੋਦ ਕੁਮਾਰ ਸਿੰਗਲਾ, ਮਨੋਜ ਕੁਮਾਰ ਸਿੰਗਲਾ, ਵਿਜੇ ਕੁਮਾਰ ਗਰਗ, ਮੁਨੀਸ਼ ਗਰਗ, ਪਿੰਡ ਦਲੇਲ ਸਿੰਘ ਵਾਲਾ ਦੇ ਪੰਚ ਹਾਕਮ ਸਿੰਘ, ਲਾਭ ਸਿੰਘ, ਪਿੰਡ ਧਲੇਵਾਂ ਤੋਂ ਸਰਪੰਚ ਹਰਬੰਸ ਕੌਰ, ਪੰਚ ਸੁਖਦੇਵ ਸਿੰਘ, ਚੈਨਾ ਸਿੰਘ, ਸੇਬੂ ਸਿੰਘ, ਬਿੱਲੂ ਸਿੰਘ ਅਤੇ ਕੈਲਾ ਸਿੰਘ, ਪਿੰਡ ਮੌਜੋ ਕਲਾਂ ਤੋਂ ਸਰਪੰਚ ਜਗਤਾਰ ਸਿੰਘ, ਪੰਚ ਮਿੱਠੂ ਸਿੰਘ, ਸ੍ਰੀਮਤੀ ਜਸਵੀਰ ਕੌਰ, ਬਲਵਿੰਦਰ ਸਿੰਘ, ਨੰਬਰਦਾਰ ਭੋਲਾ ਸਿੰਘ, ਪਿੰਡ ਹੀਰੋ ਕਲਾਂ ਤੋਂ ਸਰਪੰਚ ਆਸੂ ਸਿੰਘ, ਪੰਚ ਬੁਧ ਸਿੰਘ, ਖੀਵਾ ਕਲਾਂ ਤੋਂ ਪੰਚ ਸ਼ਿੰਗਾਰਾ ਸਿੰਘ, ਢੈਪਈ ਤੋਂ ਪੰਚ ਗੁਰਬਚਨ ਸਿੰਘ, ਜੋਗਾ ਤੋਂ ਨਗਰ ਕੌਂਸਲ ਮੈਂਬਰ ਹਰਮੇਲ ਸਿੰਘ, ਸਮਾਜ ਸੇਵੀ ਕਾਕਾ ਮਾਖਾ ਅਤੇ ਪਾਵਰਕਾਮ ਦੇ ਇੰਜੀਨੀਅਰ ਹਰਦੇਵ ਸਿੰਘ ਆਦਿ ਹਾਜ਼ਰ ਸਨ

ਫਿਲਮ ਵੇਖਣ ਉਪਰੰਤ ਇਨ੍ਹਾਂ ਪਤਵੰਤਿਆਂ ਨੇ ਫਿਲਮ ਦੀ ਭਰਵੀਂ ਸ਼ਲਾਘਾ ਕੀਤੀ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਸੁਧਾਰ ਹਿੱਤ ਫਿਲਮਾਂ ਬਣਾਉਣ ਦਾ ਸ਼ੁਰੂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਉਨ੍ਹਾਂ ਆਖਿਆ ਕਿ ਜੇਕਰ ਦੇਸ਼ ਭਰ ਦੇ ਲੋਕ ਇਸ ਫਿਲਮ ਨੂੰ ਵੇਖ ਕੇ ਆਪੋ-ਆਪਣੇ ਇਲਾਕੇ ‘ਚ ਸਫ਼ਾਈ ਰੱਖਣ ਦਾ ਪ੍ਰਣ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੁੰਦਰਤਾ ਦੇ ਮੁਕਾਬਲੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਨੂੰ ਪਿਛਾਂਹ ਛੱਡ ਦੇਵੇਗਾ

 

ਪ੍ਰਸਿੱਧ ਖਬਰਾਂ

To Top