ਨੋਇਡਾ, ਏਜੰਸੀ
ਉੱਤਰ ਪ੍ਰਦੇਸ਼ ਐਸਟੀਐਫ ਨੇ ਸੋਸ਼ਲ ਟ੍ਰੇਡਿੰਗ ਦੇ ਨਾਂਅ ‘ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ
ਇਸ ਮਾਮਲੇ ‘ਚ ਐਸਟੀਐਫ ਨੇ ਕੰਪਨੀ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੰਪਨੀ ਦਾ ਖਾਤਾ ਵੀ ਸੀਜ ਕਰ ਦਿੱਤਾ ਹੈ, ਜਿਸ ‘ਚ ਲਗਭਗ 500 ਕਰੋੜ ਰੁਪਏ ਦੀ ਰਾਸ਼ੀ ਦੱਸੀ ਜਾਂਦੀ ਹੈ ਐਸਟੀਐਫ ਨੇ ਇਹ ਗ੍ਰਿਫ਼ਤਾਰੀਆਂ ਨੋਇਡਾ ਦੇ ਸੈਕਟਰ-63 ਦੇ ਐਫ ਬਲਾਕ ‘ਚ ਚੱਲ ਰਹੀਆਂ ਕੰਪਨੀਆਂ ਤੋਂ ਕੀਤੀ ਐਸਟੀਐਫ ਅਨੁਸਾਰ ਇਨ੍ਹਾਂ ਲੋਕਾਂ ਨੇ ਲਗਭਗ 7 ਲੱਖ ਲੋਕਾਂ ਤੋਂ ਪੋਂਜੀ ਸਕੀਮ ਰਾਹੀਂ ਡਿਜੀਟਲ ਮਾਰਕਿਟਿੰਗ ਦੇ ਨਾਂਅ ‘ਤੇ ਇੰਨੀ ਵੱਡੀ ਠੱਗੀ ਨੂੰ ਅੰਜ਼ਾਮ ਦਿੱਤਾ ਹੈ ਉੱਤਰ ਪ੍ਰਦੇਸ ਐਸਟੀਐਫ ਦੇ ਸੀਨੀਅਰ ਪੁਲਿਸ ਮੁਖੀ ਅਮਿਤ ਪਾਠਕ ਨੇ ਦੱਸਿਆ ਕਿ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 63 ਦੇ ਐਫ ਬਲਾਕ ‘ਚ ਅਬਲੇਜ ਇੰਫੋ ਸਾਲਊਸ਼ੰਸ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਪੋਂਜੀ ਸਕੀਮ ਤਹਿਤ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕੰਪਨੀ ਲੋਕਾਂ ਨੂੰ ਸੋਸ਼ਲ ਟ੍ਰੇਡ ਬਿਜ ਪੋਰਟਲ ਨਾਲ ਜੋੜਨ ਲਈ 50 ਤੋਂ 60 ਹਜ਼ਾਰ ਰੁਪਏ ਕੰਪਨੀ ਅਕਾਊਂਟ ‘ਚ ਜਮ੍ਹਾਂ ਕਰਨ ਨੂੰ ਕਹਿੰਦੀ ਸੀ
ਇਸ ਤੋਂ ਬਾਅਦ ਹਰ ਮੈਂਬਰ ਨੂੰ ਪੋਰਟਲ ‘ਤੇ ਚੱਲਣ ਵਾਲੇ ਇਸ਼ਤਿਹਾਰ ਨੂੰ ਲਾਈਕ ਕਰਨ ਲਈ ਹਰ ਕਲਿੱਕ ‘ਤੇ ਘਰ ਬੈਠੇ ਪੰਜ ਰੁਪਏ ਮਿਲਦੇ ਸਨ ਹਰ ਮੈਂਬਰ ਨੂੰ ਆਪਣੇ ਹੇਠਾਂ ਦੋ ਹੋਰ ਵਿਅਕਤੀਆਂ ਨੂੰ ਜੋੜਨਾ ਹੁੰਦਾ ਸੀ, ਜਿਸ ਤੋਂ ਬਾਅਦ ਮੈਂਬਰ ਨੂੰ ਵਾਧੂ ਪੈਸੇ ਮਿਲਦੇ ਸਨ ਉਨ੍ਹਾਂ ਦੱਸਿਆ ਕਿ ਕੰਪਨੀ ਆਪਣੇ ਇਸ਼ਿਤਿਹਾਰ ਖੁਦ ਡਜ਼ਾਇਡ ਕਰਕੇ ਪੋਰਟਲ ‘ਤੇ ਪਾਉਂਦੀ ਸੀ ਤੇ ਮੈਂਬਰਾਂ ਤੋਂ ਲਏ ਗਏ ਪੈਸਿਆਂ ਨੂੰ ਉਨ੍ਹਾਂ ਨੂੰ ਵਾਪਸ ਕਰਦੀ ਸੀ