ਦੇਸ਼

4 ਦਿਨਾਂ ‘ਚ ਕੇਰਲਾ ਪਹੁੰਚੇਗਾ ਮਾਨਸੂਨ

ਮਾਨਸੂਨ

ਨਵੀਂ ਦਿੱਲੀ, (ਏਜੰਸੀ) ਦੱਖਣੀ-ਪੱਛਮੀ ਮਾਨਸੂਨ ਅਗਲੇ ਚਾਰ-ਪੰਜ ਦਿਨਾਂ ‘ਚ ਕੇਰਲਾ ਪਹੁੰਚ ਜਾਵੇਗਾ ਮੌਸਮ ਵਿਭਾਗ ਨੇ ਅੱਜ ਮਾਨਸੂਨ ਦੇ ਦੂਜੇ ਗੇੜ ਦਾ ਭਵਿੱਖਮਈ ਅਨੁਮਾਨ ਜਾਰੀ ਕਰਦਿਆਂ ਦੱਸਿਆ ਕਿ ਹਵਾ ਦਾ ਵਹਿਣ ਅਨੁਕੂਲ ਨਾ ਹੋਣ ਨਾਲ ਇਸ ਸਾਲ ਮਾਨਸੂਨ ‘ਚ ਦੇਰੀ ਹੋਈ ਹੈ ਪਰ ਹੁਣ ਵਹਿਣ ਅਨੁਕੂਲ ਬਣਦਾ ਦਿਸ ਰਿਹਾ ਹੈ ਤੇ ਅਗਲੇ ਚਾਰ-ਪੰਜ ਦਿਨਾਂ ‘ਚ ਮਾਨਸੂਨ ਦੇ ਕੇਰਲਾ ਦੇ ਤੱਟ ‘ਤੇ ਦਸਤਕ ਦੇਣ ਦੀ ਉਮੀਦ ਹੈ
ਆਮ ਤੌਰ ‘ਤੇ ਕੇਰਲਾ ‘ਚ ਮਾਨਸੂਨ 1 ਜੂਨ ਨੂੰ ਆ
ਜਾਂਦਾ ਹੈ
ਭਾਰਤੀ ਮੌਸਮ ਵਿਭਾਗ ਦੇ ਜਨਰਲ ਡਾਇਰੈਕਟਰ ਡਾ. ਐਲ. ਐਸ. ਰਾਠੌਰ ਨੇ ਦੱਸਿਆ ਕਿ ਇਸ ਵਾਰ ਲਾ-ਨੀਨਾ ਪ੍ਰਭਾਵ ਕਾਰਨ ਮਾਨਸੂਨ ਦੌਰਾਨ ਬਾਰਸ਼ ਦੀਰਘਵਿਧੀ ਔਸਤ ਤੋਂ ਜ਼ਿਆਦਾ ਹੋਵੇਗੀ ਇਸ ਦੇ ਔਸਤ ਦਾ 106 ਫੀਸਦੀ ਰਹਿਣ ਦਾ ਅਨੁਮਾਨ ਹੈ

ਪ੍ਰਸਿੱਧ ਖਬਰਾਂ

To Top