ਪਿੰਡ ਲਾਲੇਆਣਾ ਵਿਖੇ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ੁਰੂ

0
210

ਸਰਪੰਚ ਕਿਸ਼ੋਰੀ ਲਾਲ ਸ਼ਰਮਾ ਵੱਲੋਂ ਰਿਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਦਿੱਤਾ

ਕੋਟਕਪੂਰਾ (ਸੁਭਾਸ਼ ਸ਼ਰਮਾ) ਨੇੜਲੇ ਪਿੰਡ ਲਾਲੇਆਣਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਲਾਲੇਆਣਾ ਵੱਲੋਂ ਕਰਵਾਇਆ ਜਾ ਰਿਹਾ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਅੱਜ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਟੂਰਨਾਮੈਂਟ ਦੇ ਪ੍ਰਬੰਧਕ ਜਸਵਿੰਦਰ ਸਿੰਘ ਖਾਲਸਾ ਨੇ । ਇਸ ਤੋਂ ਬਾਅਦ ਲਾਲੇਆਣਾ ਦੇ ਸਰਪੰਚ ਕਿਸ਼ੋਰੀ ਲਾਲ ਸ਼ਰਮਾ ਵੱਲੋਂ ਰਿਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਟੂਰਨਾਮੈਂਟ ਦਾ ਪਹਿਲਾ ਮੈਚ ਠੱਠੀ ਭਾਈ ਅਤੇ ਪਿੰਡ ਡੋਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਚ ਠੱਠੀ ਭਾਈ ਦੀ ਟੀਮ ਨੇ ਕੁੱਲ 66 ਦੌੜਾਂ ਬਣਾਈਆਂ। ਜਦਕਿ ਵਿਰੋਧੀ ਟੀਮ ਸਿਰਫ 35 ਦੋੜਾਂ ਹੀ ਬਣਾ ਸਕੀ। ਜਿਸਦੇ ਚੱਲਦਿਆਂ ਠੱਠੀ ਭਾਈ ਦੀ ਟੀਮ ਨੇ ਡੋਡ ਨੂੰ 31 ਦੌੜਾਂ ਦੇ ਫਰਕ ਨਾਲ ਹਰਾ ਕੇ ਪਹਿਲੇ ਮੈਚ ਦੀ ਜਿੱਤ ਆਪਣੇ ਨਾਂਅ ਦਰਜ ਕਰਵਾਈ।


ਇਸ ਤੋਂ ਬਾਅਦ ਦੂਸਰਾ ਮੈਚ ਪਿੰਡ ਫਿੱਡੇ (ਫਿਰੋਜ਼ਪੁਰ) ਅਤੇ ਪਿੰਡ ਟਹਿਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਚ ਫਿੱਡੇ ਦੀ ਟੀਮ ਸਿਰਫ ਇੱਕ ਸਕੋਰ ਵੱਧ ਹਾਸਲ ਕਰਕੇ ਜੇਤੂ ਰਹੀ। ਇਸੇ ਤਰ੍ਹਾਂ ਅੱਜ ਦਾ ਤੀਸਰਾ ਤੇ ਆਖਰੀ ਮੈਚ ਬਾਹਮਣ ਵਾਲਾ ਅਤੇ ਕੋਟਕਪੂਰਾ (ਨਿੱਕਾ) ਦੀ ਟੀਮ ਵਿਚਕਾਰ ਖੇਡਿਆ ਗਿਆ। ਜਿਸ ਚ ਬਾਹਮਣਵਾਲਾ ਦੀ ਟੀਮ ਨੇ ਕੋਟਕਪੂਰਾ ( ਨਿੱਕਾ) ਦੀ ਟੀਮ ਨੂੰ 12 ਸਕੋਰਾਂ ਨਾਲ ਹਰਾਇਆ। ਇਸ ਦੌਰਾਨ ਕੁਮੈੰਟਰ ਦੀ ਭੂਮਿਕਾ ਅਕਾਸ਼ਦੀਪ ਬਾਹਮਣਵਾਲਾ ਵੱਲੋਂ ਨਿਭਾਈ ਗਈ ਅਤੇ ਕਲੱਬ ਵਲੋਂ ਦਰਸ਼ਕਾਂ ਤੇ ਖਿਡਾਰੀਆਂ ਲਈ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਕਲੱਬ ਪ੍ਰਧਾਨ ਮਨਦੀਪ ਸਿੰਘ, ਖਜਾਨਚੀ ਗੁਰਨਿਸ਼ਾਂਤ ਸਿੰਘ, ਗੋਰਾ ਸੰਧੂ, ਵਾਰਸ ਸੰਧੂ, ਯਾਦਵਿੰਦਰ ਯਾਦੂ ਸ਼ਰਮਾ, ਨਰਿੰਦਰ ਸਿੰਘ, ਕਰਮਜੀਤ ਖੰਡ, ਰਾਧੇ ਅਤੇ ਮੁਕੇਸ਼ ਕੁਮਾਰ ਤੋਂ ਇਲਾਵਾ ਖੇਡ ਪ੍ਰੇਮੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ