ਅੰਮ੍ਰਤਿਸਰ ਜ਼ਿਲ੍ਹੇ ’ਚ ਦੂਸ਼ਿਤ ਪਾਣੀ ਪੀਣ ਨਾਲ 5 ਦਿਨਾਂ ’ਚ 4 ਮੌਤਾਂ

water nes

ਅੰਮ੍ਰਿਤਸਰ ਦੇ ਫਤਿਹਗੜ੍ਹ ਸੁਕਰਚੱਕ ਦਾ ਮਾਮਲਾ

  • ਚਾਰ ਮੌਤਾਂ ਤੋਂ ਬਾਅਦ ਪਿੰਡ ਪਹੁੰਚੀ ਸਿਹਤ ਵਿਭਾਗ ਦੀ ਟੀਮ
  • ਪਿੰਡ ਚ 80 ਤੋਂ ਵੱਧ ਲੋਕ ਬਿਮਾਰ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ’ਚ ਦੂਸ਼ਿਤ ਪਾਣੀ ਪੀਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ’ਚ ਆਇਆ।  ਜਾਣਕਾਰੀ ਅਨੁਸਾਰ ਅ੍ਰੰਮਿਤਸਰ ਦੇ ਫਤਿਹਗੜ੍ਹ ਸ਼ੁਕਰਚੱਕ ਦੇ ਪਿੰਡ ਵਾਸੀ ਦੂਸ਼ਿਤ ਪਾਣੀ ਲਈ ਮਜ਼ੂਬਰ ਹਨ ਤੇ ਇਹ ਦੂਸ਼ਿਤ ਪਾਣੀ ਲੋਕਾਂ ਦੀ ਬੇਸ਼ਕੀਮਤੀ ਜਾਨ ਲੈ ਰਿਹਾ ਹੈ। ਦੂਸ਼ਿਤ ਪਾਣੀ ਪੀਣ ਨਾਲ ਪੰਜ ਦਿਨਾਂ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਪਿੰਡ ’ਚ 80 ਤੋਂ ਵੱਧ ਲੋਕ ਬਿਮਾਰ ਹੋ ਗਏ ਹਨ। ਆਖਰ ਚਾਰ ਮੌਤਾਂ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਜਾਗਿਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਪਹੁੰਚ ਕੇ ਘਰ-ਘਰ ਜਾ ਕੇ ਲੋਕਾਂ ਦੇ ਟੈਸਟ ਕੀਤੇ।

ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀ ਕਾਫੀ ਸਮੇਂ ਤੋਂ ਦੂਸ਼ਿਤ ਪਾਣੀ ਪੀ ਰਹੇ ਹਨ ਜਿਸ ਕਾਰਨ ਇੱਥੇ ਬੱਚੇ, ਬਜ਼ੁਰਗ, ਔਰਤਾਂ ਬਿਮਾਰ ਪੈ ਗਏ ਹਨ। ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਦੋਂ ਪਿੰਡ ’ਚ ਚਾਰ ਮੌਤਾਂ ਹੋ ਗਈਆਂ ਤਾਂ ਇਸ ਤੋਂ ਬਾਅਦ ਸਿਹਤ ਵਿਭਾਗ ਹਰਤਕ ’ਚ ਆਇਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਟੈਸਟ ਕਰਨ ਲਈ ਆਈਆਂ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਪੀਣ ਵਾਲੇ ਪਾਣੀ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਬਿਨਾ ਵਜ੍ਹਾ ਬਿਮਾਰੀ ਨਾਲ ਨਾ ਮਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here