ਕੇਂਦਰੀ ਜ਼ੇਲ੍ਹ ’ਚੋਂ ਬਰਾਮਦ ਹੋਏ 4 ਮੋਬਾਇਲ

0
143

ਕੇਂਦਰੀ ਜ਼ੇਲ੍ਹ ’ਚੋਂ ਬਰਾਮਦ ਹੋਏ 4 ਮੋਬਾਇਲ

(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਗੁਰਨਾਮ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਜ਼ੇਲ੍ਹ ਅੰਦਰ ਸਾਥੀਆਂ ਕਰਮਚਾਰੀਆਂ ਨੂੰ ਲੈ ਕੇ ਪੁਰਾਣੀ ਬੈਰਕ ਨੰ: 3 ਦੀ ਤਲਾਸ਼ੀ ਕੀਤੀ ਗਈ ਤਾਂ ਬੈਰਕ ਵਿੱਚ ਮਾਜੌੂਦ ਹਵਾਲਾਤੀ ਸੰਦੀਪ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਲੂੰਬੜੀ ਵਾਲਾ ਕੋਲੋਂ 1 ਮੋਬਾਇਲ ਫੋਨ ਕੀ ਪੈਡ ਬਰਾਮਦ ਹੋਇਆ।

ਇਸ ਤੋਂ ਇਲਾਵਾ ਬੈਰਕ ਨੰ: 6 ਦੀ ਤਲਾਸ਼ੀ ਕੀਤੀ ਗਈ ਤਾਂ ਬੈਰਕ ਦੇ ਵਿਹੜੇ ਵਿੱਚ ਬਾਥਰੂਮਾਂ ਦੇ ਬਾਹਰਲੇ ਪਾਸੇ ਜ਼ਮੀਨ ਵਿੱਚ ਦੱਬਿਆ ਹੋਇਆ ਇੱਕ ਮੋਬਾਇਲ ਫੋਨ ਮਾਰਕਾ ਨੋਕੀਆ ਸਮੇਤ ਸਿੰਮ ਕਾਰਡ ਬਰਾਮਦ ਹੋਇਆ । ਇੱਕ ਮੋਬਾਇਲ ਬੈਰਕ ਨੰ: 12 ਦੀ ਤਲਾਸ਼ੀ ਦੌਰਾਨ ਹਵਾਲਾਤੀ ਗੋਪੀ ਪੁੱਤਰ ਮਲੂਕ ਸਿੰਘ ਵਾਸੀ ਬਸਤੀ ਸ਼ੇਖਾ ਵਾਲੀ ਕੋਲੋਂ ਸਮੇਤ ਸਿੰਮ ਕਾਰਡ ਬਰਾਮਦ ਹੋਇਆ। ਇਸ ਤੋਂ ਇਲਾਵਾ ਜਦ ਇਸ ਬੈਰਕ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਬੈਰਕ ਅੰਦਰ ਬਣੀ ਫਲੱਸ਼ ਵਿਚੋਂ ਇੱਕ ਮੋਬਾਇਲ ਸਮੇਤ ਸਿੰਮ ਕਾਰਡ ਲਵਾਰਿਸ ਪਿਆ ਮਿਲਿਆ । ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਦੋਵਾਂ ਹਵਾਲਾਤੀਆਂ ਸਮੇਤ ਨਾਮਲੂਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ