ਦਿੱਲੀ ਹਿੰਸਾ:  ਪੰਜਾਬ ਦੇ 15 ਜ਼ਿਲ੍ਹਿਆਂ ‘ਚ 46 ਥਾਵਾਂ ‘ਤੇ ਸਾੜੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ

0

ਦਿੱਲੀ ਹਿੰਸਾ:  ਪੰਜਾਬ ਦੇ 15 ਜ਼ਿਲ੍ਹਿਆਂ ‘ਚ 46 ਥਾਵਾਂ ‘ਤੇ ਸਾੜੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ

ਬਠਿੰਡਾ, (ਸੁਖਜੀਤ ਮਾਨ) ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ‘ਚ ਦਿੱਲੀ ‘ਚ ਹੋਏ ਦੰਗਿਆਂ ਕਾਰਨ ਲੋਕਾਂ ‘ਚ ਰੋਹ ਫੈਲ ਗਿਆ ਹੈ ਇਸ ਰੋਹ ਦੇ ਚਲਦਿਆਂ ਅੱਜ ਅੱਜ ਪੰਜਾਬ ਦੀਆਂ 14 ਜਨਤਕ ਜਥੇਬੰਦੀਆਂ ਦੇ ਸੱਦੇ  ‘ਤੇ ਪੰਜਾਬ ਦੇ 15 ਜਿਲ੍ਹਿਆਂ ‘ਚ 46 ਥਾਵਾਂ ‘ਤੇ ਆਰਐਸਐਸ ਤੇ ਭਾਜਪਾ ਹਕੂਮਤ ਦੀਆਂ ਅਰਥੀਆਂ ਸਾੜਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਹ ਅਰਥੀਆਂ ਅੱਜ ਜ਼ਿਲ੍ਹਾ ਹੈਡਕੁਆਰਟਰ ਬਠਿੰਡਾ ਤੋਂ ਇਲਾਵਾ, ਬਰਨਾਲਾ, ਮਾਨਸਾ, ਸੰਗਰੂਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਲੁਧਿਆਣਾ, ਤਰਨਤਾਰਨ, ਜਲੰਧਰ, ਪਟਿਆਲਾ, ਫਾਜਲਿਕਾ ਤੇ ਫਿਰੋਜਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੋਂ ਇਲਾਵਾ 46 ਪਿੰਡਾਂ , ਕਸਬਿਆਂ ‘ਚ ਸਾੜੀਆਂ ਗਈਆਂ

ਭਾਕਿਯੂ ਉਗਰਾਹਾਂ ਦੇ ਸੂਬਾ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਤੇ ਬੂਟਾ ਸਿੰਘ ਬੁਰਜ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 27 ਫਰਵਰੀ ਨੂੰ ਵੀ ਇਹ ਪ੍ਰਦਰਸ਼ਨ ਜਾਰੀ ਰਹਿਣਗੇ। ਵੱਖ-ਵੱਖ ਥਾਵਾਂ ‘ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਰਾਹੀਂ ਲੋਕਾਂ ਦੇ ਨਾਗਰਿਕਤਾ ਸਬੰਧੀ ਹੱਕਾਂ ‘ਤੇ ਬੋਲੇ ਹਮਲੇ ਖਿਲਾਫ ਦਿਨੋ-ਦਿਨ ਵਧ ਰਹੀ ਸਾਂਤਮਈ ਵਿਰੋਧ ਲਹਿਰ ਨੂੰ ਸੱਟ ਮਾਰਨ ਲਈ ਭਾਜਪਾ ਤੇ ਆਰ ਐਸ ਐਸ ਵੱਲੋਂ ਗਿਣੀ ਮਿਥੀ ਸਾਜਿਸ ਤਹਿਤ ਦਿੱਲੀ ‘ਚ ਫਿਰਕੂ ਹਿੰਸਾ ਭੜਕਾਈ ਗਈ ਹੈ।

Delhi Violence | ਉਹਨਾਂ ਆਖਿਆ ਕਿ ਭਾਜਪਾ ਦੇ ਇੱਕ ਆਗੂ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਦੀ ਹਾਜਰੀ ‘ਚ ਭੜਕਾਊ ਭਾਸ਼ਣ ਦੇਣ ਨਾਲ ਹਿੰਸਾ ਭੜਕਾ ਕੇ ਦਰਜਨ ਤੋਂ ਵੱਧ  ਕਤਲ, ਸੈਂਕੜੇ ਲੋਕਾਂ ਦੇ ਗੰਭੀਰ ਜਖਮੀ ਹੋਣ ਅਤੇ ਕਰੋੜਾਂ ਦੀ ਸੰਪਤੀ ਅੱਗ ਦੀ ਭੇਂਟ ਚੜ੍ਹਾਉਣ ਦੇ ਬਾਵਜੂਦ ਪੁਲਿਸ ਵੱਲੋਂ ਉਸ ਆਗੂ ਸਮੇਤ ਹਿੰਸਾ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਵੀ ਗ੍ਰਿਫਤਾਰ ਨਾ ਕਰਨ ਤੋਂ ਸਾਬਿਤ ਹੁੰਦਾ ਹੈ ਕਿ ਪੂਰੀ ਹਕੂਮਤੀ ਮਸ਼ੀਨਰੀ ਹੀ ਮੁਸਲਮਾਨਾਂ ਖਿਲਾਫ ਹਿੰਸਾ ਭੜਕਾਉਣ ਲਈ ਜਿੰਮੇਵਾਰ ਹੈ।

ਉਹਨਾਂ ਦੋਸ਼ ਲਾਇਆ ਕਿ ਸੋਸਲ ਮੀਡੀਆ ‘ਤੇ ਦਿੱਲੀ ਪੁਲਿਸ ਦੇ ਜਵਾਨ ਮੁਸਲਿਮ ਨੌਜਵਾਨਾਂ ਨੂੰ ਡਾਂਗਾਂ ਮਾਰਦੇ ਹੋਏ ਅਜਾਦੀ ਦੇ ਨਾਅਰਿਆਂ ਬਾਰੇ ਨਿਹੋਰੇ ਮਾਰਦੇ ਹੋਏ ਪੁਲਿਸ ਦੀ ਭੂਮਿਕਾ ਨੂੰ ਜੱਗ ਜਾਹਰ ਕਰ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਵੱਲੋਂ ਸ਼ਾਹੀਨ ਬਾਗ ‘ਚ ਚੱਲਦੇ ਧਰਨੇ ਨੂੰ ਲੋਕਾਂ ਲਈ ਮੁਸੀਬਤ ਤੇ ਦੇਸ਼ ਵਿਰੋਧੀ ਕਾਰਵਾਈ ਵਜੋਂ ਉਭਾਰਕੇ ਸੁਪਰੀਮ ਕੋਰਟ ਰਾਹੀਂ ਧਰਨਾ ਚਕਾਉਣ ਦੀ ਚਾਲ ਅਸਫਲ ਹੁੰਦੀ ਦਿਸਣ ਕਾਰਨ ਕੇਂਦਰੀ ਹਕੂਮਤ ਹਿੰਸਾ ਭੜਕਾਉਣ ‘ਤੇ ਉੱਤਰ ਆਈ ਹੈ।

ਉਹਨਾਂ ਮੰਗ ਕੀਤੀ ਕਿ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਆਗੂ ਸਮੇਤ ਹਿੰਸਾ ਕਰਨ ਵਾਲੇ ਸਾਰੇ ਦੋਸੀਆਂ ‘ਤੇ ਕੇਸ ਦਰਜ ਕਰਕੇ ਤਰੁੰਤ ਗ੍ਰਿਫਤਾਰ ਕੀਤਾ ਜਾਵੇ, ਦੋਸੀਆਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਮੁਸਲਮਾਨਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਲੋਕ ਮਾਰੂ ਹਕੂਮਤੀ ਨੀਤੀਆਂ ਵਿਰੁੱਧ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਪੁਗਾਉਣ ਦੀ ਗਰੰਟੀ ਕੀਤੀ ਜਾਵੇ ।

Delhi Violence | ਉਹਨਾਂ ਐਲਾਨ ਕੀਤਾ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਮੌਕੇ ਮਲੇਰਕੋਟਲਾ ਵਿਖੇ ਔਰਤਾਂ ਦਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਅੱਜ ਦੇ ਇਕੱਠਾਂ ਨੂੰ  ਸੁਖਦੇਵ ਸਿੰਘ ਕੋਕਰੀ ਕਲਾਂ, ਲਖਵਿੰਦਰ ਸਿੰਘ, ਜਗਮੋਹਣ ਸਿੰਘ ਜੋਰਾ ਸਿੰਘ ਨਸਰਾਲੀ ,ਹਰਿੰਦਰ ਕੌਰ ਬਿੰਦੂ, ਕੰਵਲਪ੍ਰੀਤ ਸਿੰਘ ਪੰਨੂ ਅਸਵਨੀ ਘੁੱਦਾ, ਸੁਰਿੰਦਰ ਸਿੰਘ, ਰਛਪਾਲ ਸਿੰਘ, ਛਿੰਦਰਪਾਲ ਸਿੰਘ, ਹੁਸ਼ਿਆਰ ਸਿੰਘ ਸਲੇਮਗੜ੍ਹ, ਲਛਮਣ ਸਿੰਘ ਸੇਵੇਵਾਲਾ, ਸਿੰਗਾਰਾ ਸਿੰਘ ਮਾਨ, ਮਨਜੀਤ ਸਿੰਘ ਧਨੇਰ, ਹਰਜਿੰਦਰ ਸਿੰਘ ਤੇ ਹਰਸਾ ਸਿੰਘ ਆਦਿ ਆਗੂਆਂ ਨੇ  ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।