ਇੰਗਲੈਂਡ ਦੇ ਲੇਵੀਨੇ ਡੋਪਿੰਗ ਦੇ ਦੋਸ਼ੀ, ਚਾਰ ਸਾਲਾਂ ਦੀ ਪਾਬੰਦੀ

0

ਪਾਬੰਦੀ 13 ਦਸੰਬਰ 2017 ਤੋਂ ਲਾਗੂ ਹੋਵੇਗੀ ਤੇ 12 ਦਸੰਬਰ 2021 ਤੱਕ

 
ਏਜੰਸੀ
ਲੰਦਨ, 21 ਨਵੰਬਰ

ਬ੍ਰਿਟਿਸ਼ ਦੌੜਾਕ ਨਾਈਜੇਲ ਲੇਵੀਨੇ ਡੋਪਿੰਗ ‘ਚ ਦੋਸ਼ੀ ਪਾਏ ਗਏ ਹਨ ਉਨ੍ਹਾਂ ‘ਤੇ ਚਾਰ ਸਾਲਾਂ ਦਾ ਪਾਬੰਦੀ ਲਾਈ ਗਈ ਹੈ ਯੂਕੇ ਡੋਪਿੰਗ ਰੋਕੂ ਸੰਸਥਾ (ਯੂਕੇਏਡੀ) ਨੇ ਇਹ ਜਾਣਕਾਰੀ ਦਿੱਤੀ ਯੂਕੇਏਡੀ ਨੇ ਕਿਹਾ ਕਿ ਲੇਵੀਨੇ ਪਿਛਲੇ ਸਾਲ ਲਏ ਗਏ ਇੱਕ ਟੈਸਟ ‘ਚ ਡੋਪਿੰਗ ਦੇ ਦੋਸ਼ੀ ਪਾਏ ਗਏ ਹਨ ਉਨ੍ਹਾਂ ‘ਤੇ ਪਾਬੰਦੀ 13 ਦਸੰਬਰ 2017 ਤੋਂ ਲਾਗੂ ਹੋਵੇਗੀ ਤੇ 12 ਦਸੰਬਰ 2021 ਤੱਕ ਚੱਲੇਗਾ ਲੇਵੀਨੇ ਨੇ 2014 ‘ਚ 4 ਗੁਣਾ 400 ਮੀਟਰ ਯੂਰੋਪੀਅਨ ਇੰਡੋਰ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ ਉਨ੍ਹਾਂ ਇਸ ਚੈਂਪੀਅਨਸ਼ਿਪ ਦੇ 2012 ਸੈਸ਼ਨ ‘ਚ ਚਾਂਦੀ ਤਮਗਾ ਜਿੱਤਿਆ ਸੀ ਉਨ੍ਹਾਂ ਬ੍ਰਿਟੇਨ ਵੱਲੋਂ 2016 ਰੀਓ ਓਲੰਪਿਕ ‘ਚ ਵੀ ਹਿੱਸਾ ਲਿਆ ਸੀ ਉਹ ਬ੍ਰਿਟੇਨ ਦੀ 4 ਗੁਣਾ 400 ਮੀਟਰ ਰਿਲੇ ਟੀਮ ‘ਚ ਸ਼ਾਮਲ ਸਨ

 

ਯੂਕੇਏਡੀ ਦੇ ਮੁੱਖ ਕਾਰਜਕਾਰੀ ਨਿਕੋਲ ਸੈਪਸਟੇਡ ਨੇ ਕਿਹਾ ਕਿ ਸਾਰੇ ਐਥਲੀਟਾਂ ਨੂੰ ਆਚਾਰ ਸੰਹਿਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਉਹ ਆਪਣੇ ਸਰੀਰ ‘ਚ ਪਾਏ ਗਏ ਕਿਸੇ ਵੀ ਪਦਾਰਥ ਲਈ ਪੂਰੀ ਤਰ੍ਹਾਂ ਜਵਾਬਦੇਹ ਹਨ ਲੇਵੀਨੇ ਇੱਕ ਏਲੀਟ ਐਥਲੀਟ ਹਨ ਉਨ੍ਹਾਂ ਓਲੰਪਿਕ, ਯੂਰਪੀ ਤੇ ਵਿਸ਼ਵ ਚੈਂਪੀਅਨਸ਼ਿਪ ‘ਚ ਦੇਸ਼ ਦੀ ਅਗਵਾਈ ਕੀਤੀ ਹੈ ਸੈਪਸਟੇਡ ਨੇ ਕਿਹਾ ਕਿ ਲੇਵੀਨੇ ਵਰਗੇ ਰੋਲ ਮਾਡਲ ‘ਤੇ ਇਹ ਨਿਰਭਰ ਕਰਦਾ ਹੈ ਕਿ ਉਹ ਐਂਟੀ-ਡੋਪਿੰਗ ਦੇ ਉੱਚ ਮਾਪਦੰਡਾਂ ਨੂੰ ਬਣਾਈ ਰੱਖਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਸਪਲੀਮੈਂਟਸ ਨੂੰ ਚੰਗੇ ਤਰ੍ਹਾਂ ਨਾਲ ਜਾਂਚਣ ਤੇ ਸੌ ਫੀਸਦੀ ਇਹ ਯਕੀਨੀ ਕਰਨ ਕਿ ਜਿਸ ਚੀਜ਼ ਦੀ ਉਹ ਵਰਤੋਂ ਕਰ ਰਹੇ ਹਨ, ਉਹ ਪਾਬੰਦਿਤ ਨਹੀਂ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।