ਅੰਮ੍ਰਿਤਸਰ ਦੇ ਅਟਾਰੀ ਬਾਰਡਰ ਕੋਲੋਂ ਮਿਲਿਆ 5 ਕਿੱਲੋਂ ਆਰਡੀਐਕਸ

RDX Recovered in Amritsar

ਫਿਲਹਾਲ ਮਾਮਲੇ ’ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ

  • ਇੱਕ ਲੱਖ ਰੁਪਏ ਦੀ ਨਗਦੀ ਵੀ ਬਰਾਮਦ
  • ਪਿੰਡ ਧਨੇਆ ਕਲਾਂ ਪਿੰਡ ਬਾਰਡਰ ਨੇੜੇ ਸਥਿਤ ਹੈ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅਟਾਰੀ ਬਾਰਡਰ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਧਨੋਆ ਕਲਾਂ ਤੋਂ ਪੰਜਾਬ ਪੁਲਿਸ ਦਾ ਸਪੈਸ਼ਲ ਟਾਸਕ ਫੋਰਸ ((STF)) ਨੇ ਸਰਚ ਆਪਰੇਸ਼ਨ ਚਲਾ ਕੇ 5 ਕਿਲੋਗ੍ਰਾਮ ਆਰਡੀਐਕਸ (RDX) ਬਰਾਮਦ ਕੀਤਾ ਗਿਆ ਹੈ ਤੇ ਇੱਕ ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਸਪੈਸ਼ਲ ਟਾਸਕ ਫੋਰਸ ਨੂੰ ਇਸ ਸਮੱਗਰੀ ਦੇ ਪੰਜਾਬ ਆਉਣ ਦੀ ਦੀ ਪਹਿਲਾਂ ਹੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਸ ਇਲਾਕੇ ’ਚ ਸਰਚ ਆਪਰੇਸ਼ਨ ਚਲਾ ਕੇ ਕਾਰਵਾਈ ਕੀਤੀ ਗਈ। ਅੰਮ੍ਰਿਤਸਰ ਦੇ ਅਟਾਰੀ ’ਚ ਪੈਂਦੇ ਪਿੰਡ ਧਨੇਆ ਕਲਾਂ ਪਿੰਡ ਬਾਰਡਰ ਨੇੜੇ ਸਥਿਤ ਹੈ ਤੇ ਇਹ ਵਿਸਫੋਟਕ ਸਮੱਗਰੀ ਪਿੰਡ ਦੇ ਮੇਨ ਰੋਡ ’ਤੇ ਹੀ ਮਿਲੀ ਹੈ। RDX Recovered in Amritsar

ਐਸਟੀਐਫ ਨੇ ਇਸ ਦੀ ਸੂਚਨਾ ਮਿਲੀ ਸੀ ਤੇ ਸਵੇਰੇ ਟੀਮ ਨੇ ਪਿੰਡ ’ਚ ਸਰਚ ਆਪਰੇਸ਼ਨ ਚਲਾਇਆ। ਜਾਣਕਾਰੀ ਅਨੁਸਾਰ ਇਹ ਆਰਡੀਐਕਸ (RDX) ਇੱਕ ਲਿਫਾਫੇ ’ਚ ਮਿਲਿਆ ਹੈ। ਜਿਸ ’ਤੇ ਛੇਹਰਟਾ ਦੀ ਇੱਕ ਇੱਕ ਕੱਪੜੇ ਦੀ ਦੁਕਾਨ ਦਾ ਪਤਾ ਹੈ। ਅਧਿਕਾਰੀਆਂ ਨੇ ਬਰਾਮਦ ਹੋਏ ਆਰਡੀਐਕਸ ਨੂੰ ਕਬਜ਼ੇ ‘ਚ ਲੈ ਲਿਆ ਹੈ। ਫਿਲਹਾਲ ਹੁਣ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਅੰਮ੍ਰਿਤਸਰ ਇਲਾਕੇ ਦੀ ਪੁਲਿਸ ਵੀ ਮੌਕੇ ’ਤੇ ਪਹੁੰਚੀ। RDX Recovered in Amritsar

ਪੰਜਾਬ ’ਚ ਚੋਣਾਂ ਸਿਰ ‘ਤੇ

ਇਹ ਵੀ ਦੱਸਣਯੋਗ ਹੈ ਕਿ ਜਿਸ ਥਾਂ ਤੋਂ ਆਰਡੀਐਕਸ ਮਿਲਿਆ ਸੀ, ਉਸ ਥਾਂ ਤੋਂ ਅਟਾਰੀ ਸਰਹੱਦ ਅਤੇ ਅੰਤਰਰਾਸ਼ਟਰੀ ਚੈੱਕ ਪੋਸਟ ਡੇਢ ਕਿਲੋਮੀਟਰ ਦੂਰ ਹੈ। ਨੇੜੇ ਹੀ ਬੀਐਸਐਫ ਦੀਆਂ ਚੌਕੀਆਂ ਵੀ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ’ਚ ਚੋਣਾਂ ਸਿਰ ‘ਤੇ ਹਨ ਅਤੇ ਇੰਨੇ ਸੰਵੇਦਨਸ਼ੀਲ ਖੇਤਰਾਂ ‘ਚੋਂ ਆਰਡੀਐਕਸ ਮਿਲਣਾ ਹੈਰਾਨ ਕਰਨ ਵਾਲਾ ਹੈ।

ਇਸ ਤੋਂ ਪਹਿਲਾਂ ਨਵਾਂਸ਼ਹਿਰ ਦੀ ਪੁਲਿਸ ਨੇ ਸਿੱਖ ਯੂਥ ਫੈਡਰੇਸ਼ਨ ਸਮੂਹ ਦੇ ਮੈਂਬਰ ਕੋਲੋ 2.5 ਕਿਲੋਗ੍ਰਾਮ ਆਰਡੀਐਕਸ, 1 ਡੈਟੋਨੇਟਰ, ਕੋਡੈਕਸ ਤਾਰ, ਤਾਰਾਂ ਸਮੇਤ 5 ਵਿਸਫੋਟਕ ਫਿਊਜ਼, ਏਕੇ 47 ਅਸਾਲਟ ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਬੰਬ ਨਿਰੋਧਕ ਦਸਤੇ ਨੇ ਬੰਬ ਨੂੰ ਨਕਾਰਾ ਕੀਤਾ

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਸਥਾਨਕ ਪੁਲਿਸ ਅਤੇ ਐਸਟੀਐਫ ਬਲਾਂ ਨੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਦੁਪਹਿਰ 1 ਵਜੇ ਦੇ ਕਰੀਬ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਬੰਬ ਨੂੰ ਨਕਾਰਾ ਕਰ ਦਿੱਤਾ।

ਗੁਰਦਾਸਪੁਰ ਤੋਂ ਆਰਡੀਐਕਸ ਬਰਾਮਦ ਕੀਤਾ ਗਿਆ ਸੀ

ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ 2.5 ਕਿਲੋ ਆਰਡੀਐਕਸ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਇਹ ਅੱਤਵਾਦੀ ਅਮਨਦੀਪ ਕੁਮਾਰ ਉਰਫ ਮੰਤਰੀ ਦੇ ਇਸ਼ਾਰੇ ‘ਤੇ ਬਰਾਮਦ ਕੀਤੇ ਗਏ ਸਨ, ਜਿਸ ਨੂੰ ਪਿਛਲੇ ਦਿਨੀਂ ਪਠਾਨਕੋਟ ‘ਚ ਗ੍ਰੇਨੇਡ ਸੁੱਟਣ ਦੀਆਂ ਘਟਨਾਵਾਂ ਤੋਂ ਬਾਅਦ ਫੜਿਆ ਗਿਆ ਸੀ। ਇਹ ਖੇਪ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਰੋੜੇ) ਦੇ ਮੁਖੀ ਲਖਬੀਰ ਸਿੰਘ ਰੋਡੇ ਨੇ ਯੂ.ਕੇ. ਵਿੱਚ ਬੈਠੇ ਆਪਣੇ ਸਾਥੀਆਂ ਦੇ ਕਹਿਣ ‘ਤੇ ਅਮਨਦੀਪ ਕੁਮਾਰ ਨੂੰ ਪਹੁੰਚਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ