ਅੰਬਾਲਾ-ਦਿੱਲੀ ਹਾਈਵੇਅ ’ਤੇ ਤਿੰਨ ਟੂਰਿਸਟ ਬੱਸਾਂ ਦੀ ਟੱਕਰ ਵਿੱਚ 5 ਦੀ ਮੌਤ, 10 ਜ਼ਖਮੀ

Road Accident Sachkahoon

ਅੰਬਾਲਾ-ਦਿੱਲੀ ਹਾਈਵੇਅ ’ਤੇ ਤਿੰਨ ਟੂਰਿਸਟ ਬੱਸਾਂ ਦੀ ਟੱਕਰ ਵਿੱਚ 5 ਦੀ ਮੌਤ, 10 ਜ਼ਖਮੀ

ਅੰਬਾਲਾ(ਸੱਚ ਕੰਹੂ ਨਿਊਜ)। ਹਰਿਆਣਾ ਦੇ ਅੰਬਾਲਾ-ਦਿੱਲੀ ਹਾਈਵੇਅ ’ਤੇ ਸੋਮਵਾਰ ਸਵੇਰੇ ਹੀਲਿੰਗ ਟੱਚ ਹਸਪਤਾਲ ਨੇੜੇ ਤਿੰਨ ਟੂਰਿਸਟ ਬੱਸਾਂ ਦੀ ਟੱਕਰ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਕਟੜਾ ਤੋਂ ਦਿੱਲੀ ਜਾ ਰਹੀਆਂ ਤਿੰਨ ਟੂਰਿਸਟ ਡੀਲਕਸ ਬੱਸਾਂ ਆਪਸ ਵਿੱਚ ਟਕਰਾ ਗਈਆਂ। ਪੁਲਿਸ ਦੇ ਨਾਲ ਮਿਲ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਬੱਸ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਸਾਰੇ ਯਾਤਰੀ ਸੁੱਤੇ ਪਏ ਸਨ। ਸਾਹਮਣੇ ਵਾਲੀ ਬੱਸ ਦੇ ਅਚਾਨਕ ਰੁਕਣ ਕਾਰਨ ਪਿੱਛੇ ਤੋਂ ਆ ਰਹੀਆਂ ਦੋਵੇਂ ਬੱਸਾਂ ਆਪਸ ਵਿੱਚ ਟਕਰਾ ਗਈਆਂ। ਹਾਲਾਂਕਿ ਤਿੰਨੋਂ ਬੱਸਾਂ ਹਾਈਵੇਅ ਦੇ ਕਿਨਾਰੇ ਚੱਲ ਰਹੀਆਂ ਸਨ ਜਿਸ ਕਾਰਨ ਇਸ ਵੱਡੇ ਹਾਦਸੇ ਤੋਂ ਬਾਅਦ ਵੀ ਹਾਈਵੇਅ ’ਤੇ ਆਵਾਜਾਈ ਜਾਰੀ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ