50 ਕਿਲੋ ਤੱਕ ਘਟਿਆ ਦੁਨੀਆਂ ਦੀ ਸਭ ਤੋਂ ਮੋਟੀ ਮਹਿਲਾ ਦਾ ਭਾਰ

ਮੁੰਬਈ ਦੇ ਡਾਕਟਰ ਕਰ ਰਹੇ ਹਨ ਮਿਸਰ ਦੀ ਇਮਾਨ ਅਹਿਮਦ ਦਾ ਇਲਾਜ
ਦਿੱਲੀ, ਸੱਚ ਕਹੂੰ ਨਿਊਜ਼
ਦੁਨੀਆਂ ਦੀ ਸਭ ਤੋਂ ਭਾਰੀ ਔਰਤ ਇਮਾਨ ਅਹਿਮਦ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਮਾਨ ਦਾ ਸਿਰਫ 12 ਦਿਨਾਂ ‘ਚ 50 ਕਿਲੋ ਭਾਰ ਘੱਟ ਹੋ ਗਿਆ ਹੈ ਮਿਸਰ ਦੀ ਰਹਿਣ ਵਾਲੀ ਇਮਾਨ ਅਹਿਮਦ ਦਾ ਮੁੰਬਈ ਦੇ ਸੈਫੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਇਮਾਨ ਅਹਿਮਦ ਨੂੰ ਬੀਤੀ 11 ਫਰਵਰੀ ਨੂੰ ਮਿਸਰ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਲਿਆ ਕੇ ਮੁੰਬਈ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਇਮਾਨ ਪਿਛਲੇ 25 ਸਾਲਾਂ ਤੋਂ ਆਪਣੇ ਫਲੈਟ ਤੋਂ ਬਾਹਰ ਨਹੀਂ ਨਿਕਲੀ ਸੀ ਇਸ ਦੇ ਨਾਲ ਹੀ 2 ਸਾਲਾਂ ਤੋਂ ਉਹ ਅਜਿਹੀ ਸਥਿਤੀ ‘ਚ ਪਹੁੰਚ ਚੁੱਕੀ ਸੀ ਕਿ ਉਸ ਲਈ ਆਪਣਾ ਸਰੀਰ ਹਿਲਾਉਣਾ ਵੀ ਖਾਸਾ ਮੁਸ਼ਕਲ ਸੀ ਇਮਾਨ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਹੁਣ ਉਹ ਆਪਣਾ ਸਰੀਰ ਹਿਲਾ ਸਕਦੀ ਹੈ ਸੈਫੀ ਹਸਪਤਾਲ ‘ਚ ਹੈੱਡ ਆਫ ਅਡਵਾਂਸ ਫਿਜੀਓਥਰੈਪੀ ਡਾ. ਸਵਾਤੀ ਸੰਘਵੀ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਹ ਕਾਫੀ ਜ਼ਿਆਦਾ ਹਿਲਜੁਲ ਕਰ ਸਕੇ’ ਉਨ੍ਹਾਂ ਦੱਸਿਆ ਕਿ ਅੱਜ ਇਮਾਨ ਨੇ ਪਹਿਲਾਂ ਆਪਣਾ ਹੱਥ ਉਤਾਂਹ ਚੁੱਕਿਆ ਇਸ ਉਪਰੰਤ ਬਾਂਹ ਚੁੱਕੀ, ਉਸ ਤੋਂ ਬਾਅਦ ਉਸ ਨੇ ਆਪਣੀ ਮੁੱਠੀ ਬੰਦ ਕਰਕੇ ਕਿਸੇ ਚੀਜ਼ ਨੂੰ ਫੜਿਆ
ਡਾ. ਸੰਘਵੀ ਨੇ ਦੱਸਿਆ ਕਿ ਇਮਾਨ ਦੀ ਪਹਿਲੀ ਸਰਜਰੀ ਅਗਲੇ ਦੋ ਹਫਤਿਆਂ ਤੱਕ ਕੀਤੀ ਜਾਵੇਗੀ ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦਾ ਪਹਿਲਾ ਮਕਸਦ ਇਮਾਨ ਦਾ ਸਾਈਜ਼ ਘੱਟ ਕਰਨਾ ਹੈ, ਤਾਂ ਕਿ ਉਸ ਨੂੰ ਆਪ੍ਰੇਸ਼ਨ ਥੀਏਟਰ ‘ਚ ਲਿਜਾਇਆ ਜਾ ਸਕੇ ਇਮਾਨ ਨੂੰ ਹਰ ਰੋਜ਼ ਉੱਚ ਪ੍ਰੋਟੀਨ ਤੇ ਫਾਈਬਰ ਦੀ ਖੁਰਾਕ ਦਿੱਤੀ ਜਾ ਰਹੀ ਹੈ, ਤਾਂ ਕਿ ਉਹ ਆਪਣਾ ਵਜ਼ਨ ਘੱਟ ਕਰ ਸਕੇ ਡਾਕਟਰਾਂ ਦਾ ਮਕਸਦ ਹੈ ਕਿ ਸਾਲ 2017 ਦੇ ਅੰਦਰ-ਅੰਦਰ ਇਮਾਨ ਦਾ ਭਾਰ 200 ਕਿਲੋ ਤੱਕ ਆ ਜਾਵੇ ਜਦੋਂ ਇਮਾਨ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਤਾਂ ਉਸ ਦਾ ਭਾਰ ਕਰੀਬ 500 ਕਿਲੋ ਸੀ ਇਮਾਨ ਦੇ ਹਰ ਰੋਜ਼ 2 ਫਿਜੀਓਥਰੈਪੀ ਸੈਸ਼ਨ ਹੁੰਦੇ ਹਨ ਡਾਕਟਰਾਂ
ਦਾ ਕਹਿਣਾ ਹੈ ਕਿ ਉਹ ਇਮਾਨ ਨੂੰ ਜ਼ਿਆਦਾ ਹਿਲਾ ਨਹੀਂ ਸਕਦੇ ਕਿਉਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਬਿਲਕੁਲ ਨਹੀਂ ਹਿੱਲੀ ਹੈ, ਪਰੰਤੂ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਆਪਣੇ ਇਸ ਮਿਸ਼ਨ ‘ਚ ਕਾਮਯਾਬ ਹੋ ਜਾਣਗੇ