ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਵੱਲੋਂ 502 ਯੂਨਿਟ ਖੂਨਦਾਨ

0
502 units of blood donated by Sadat Sangat

ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਮੰਗ ‘ਤੇ ਕੀਤਾ ਖੂਨਦਾਨ

ਰਜਿੰਦਰਾ ਬਲੱਡ ਬੈਂਕ ਵੱਲੋਂ 421 ਯੂਨਿਟ ਜਦਕਿ ਲਾਈਫ ਲਾਈਨ ਬਲੱਡ ਬੈਂਕ ਵੱਲੋਂ 81 ਯੂਨਿਟ ਇਕੱਤਰ

ਪਟਿਆਲਾ,(ਖੁਸ਼ਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਨੂੰ ਸਪਰਪਿਤ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਜ਼ਿਲ੍ਹਾ ਪੱਧਰੀ ਨਾਮ ਚਰਚਾ ਦੌਰਾਨ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਪਟਿਆਲਾ ਦੇ ਨਾਮਚਰਚਾ ਘਰ ‘ਚ ਲਾਏ ਗਏ ਇਸ ਖੂਨਦਾਨ ਕੈਂਪ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਅਤੇ ਲਾਈਫ਼ ਲਾਈਨ ਬਲੱਡ ਬੈਂਕ ਦੀ ਟੀਮ ਵੱਲੋਂ 502 ਯੂਨਿਟ ਖੂਨ ਇਕੱਤਰ ਕੀਤਾ ਗਿਆਦੱਸਣਯੋਗ ਹੈ ਕਿ ਬਲੱਡ ਬੈਂਕ ਰਜਿੰਦਰਾ ਹਸਪਤਾਲ ਦੀ ਬੇਨਤੀ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਇਹ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

ਸਵੇਰੇ 10 ਵਜੇਂ ਤੋਂ ਸ਼ੁਰੂ ਹੋਏ ਖੂਨਦਾਨ ਕੈਂਪ ਲਈ ਸਾਧ ਸੰਗਤ ਵਿੱਚ ਭਾਰੀ ਉਤਸਾਹ ਦੇਖਿਆ ਗਿਆ  ਖੂਨਦਾਨੀ ਸਵੇਰ ਵੇਲੇ ਹੀ ਕਤਾਰਾਂ ਵਿੱਚ ਲੱਗੇ ਨਜ਼ਰ ਆਏ ਆਲਮ ਇਹ ਰਿਹਾ ਕਿ ਨੌਜਵਾਨਾਂ, ਪੰਜਾਹ ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਵਿੱਚ ਖੂਨਦਾਨ ਲਈ ਵੱਖਰਾ ਮੁਕਾਬਲਾ ਦੇਖਿਆ ਗਿਆ, ਜਿਸ ਤੋਂ ਡਾਕਟਰ ਵੀ ਹੈਰਾਨ ਸਨ। ਦੁਪਹਿਰ 2 ਵਜੇ ਤੱਕ ਬਲੱਡ ਬੈਂਕਾਂ ਦੀਆਂ ਟੀਮਾਂ ਨੇ ਆਪਣੇ ਟੀਚੇ ਅਨੁਸਾਰ ਖੂਨ ਪ੍ਰਾਪਤ ਕਰ ਲਿਆ ਪਰ  ਖੂਨਦਾਨੀ ਕਤਾਰਾਂ ਵਿੱਚ ਡਟੇ ਹੋਏ ਸਨ। ਉਹ ਡਾਕਟਰਾਂ ਨੂੰ ਆਪਣਾ ਖੂਨ ਲੈਣ ਦੀਆਂ ਬੇਨਤੀਆਂ ਕਰ ਰਹੇ ਸਨ। ਬਲੱਡ ਬੈਂਕਾਂ ਵੱਲੋਂ ਆਪਣਾ ਕੋਟਾਂ ਪੂਰਾ ਕਰਨ ਤੋਂ ਬਾਅਦ ਖੂਨ ਲੈਣ ਲਈ ਨਾਂਹ ਕਰ ਦਿੱਤੀ ਗਈ। ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਵੱਲੋਂ 421 ਯੂਨਿਟ ਜਦਕਿ ਲਾਈਫ਼ ਲਾਈਨ ਬਲੱਡ ਬੈਂਕ ਵੱਲੋਂ 81 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਲਗਭਗ ਇੱਕ ਹਜਾਰ ਤੋਂ ਵੱਧ ਖੂਨਦਾਨੀ ਬਿਨਾਂ ਖੂਨਦਾਨ ਕੀਤੀਆ ਹੀ ਨਿਰਾਸ਼ ਮਨਾਂ ਨਾਲ ਆਪਣੇ ਘਰਾਂ ਨੂੰ ਗਏ।

ਇਸ ਮੌਕੇ ਕੁਲਵੰਤ ਰਾਏ, ਵਿਜੈ ਨਾਭਾ, ਕਰਨਪਾਲ ਪਟਿਆਲਾ, ਹਰਮੇਲ ਘੱਗਾ, ਦਾਰਾ ਖਾਨ, 45 ਮੈਂਬਰ ਭੈਣਾਂ ਪ੍ਰੇਮ ਲਤਾ, ਸੁਰਿੰਦਰ ਕੌਰ, ਯੂਥ 45 ਮੈਂਬਰ ਪ੍ਰੇਮ ਲਤਾ, ਸਰਬਜੀਤ ਕੌਰ ਸਮੇਤ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰ, ਬਲਾਕਾਂ ਦੇ ਜਿੰਮੇਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ।

ਜੋ ਸੇਵਾ ਭਾਵਨਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ‘ਚ, ਹੋਰ ਕਿਧਰੇ ਨਹੀਂ

ਇਸ ਮੌਕੇ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੇ ਡਾਕਟਰਾਂ ਡਾ ਰਜਨੀ ਅਤੇ ਡਾ. ਰਮਨੀਕ ਕੌਰ ਨੇ ਕਿਹਾ ਕਿ ਇਹ ਕੈਂਪ ਬਹੁਤ ਅਨੁਸਾਸ਼ਨ ਅਤੇ ਖੂਨਦਾਨੀਆਂ ਨਾਲ ਖਚਾ ਖਚ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਹੋਰ ਵੀ ਕੈਪਾਂ ਵਿੱਚ ਖੂਨ ਇਕੱਤਰ ਕਰਨ ਲਈ ਜਾਂਦੇ ਹਨ, ਪਰ ਜੋ ਸੇਵਾ ਭਾਵਨਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਿੱਚ ਹੈ, ਉਹ ਕਿਧਰੇ ਵੀ ਨਹੀਂ।  ਉਨ੍ਹਾਂ ਦੱਸਿਆ ਕਿ ਇਹ ਇਕੱਤਰ ਕੀਤਾ ਖੂਨਦਾਨ ਥੈਲੇਸੀਮੀਆ ਦੇ ਮਰੀਜਾਂ, ਐਕਸੀਡੈਂਟ ਕੇਸ ਅਤੇ ਐਮਰਜੈਂਸੀ ਦੇ ਕੇਸਾਂ ਵਿੱਚ ਉਨ੍ਹਾਂ  ਦੀ ਜਿੰਦਗੀ ਦਾ ਰਾਖਾ ਸਾਬਤ ਹੋਵੇਗਾ।

ਸੰਗਤ ਦੇ ਮਾਨਵਤਾ ਭਲਾਈ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ

ਲਾਈਫ ਲਾਈਨ ਬਲੱਡ ਬੈਂਕ ਦੇ ਡਾ. ਰਿਪਜੀਤ ਵਾਲੀਆ ਅਤੇ ਡਾ. ਸੁਰੇਸ਼ ਕੁਮਾਰ ਦਾ ਕਹਿਣਾ ਸੀ ਕਿ ਉਹ ਸੰਗਤ ਦੇ ਮਾਨਵਤਾ ਭਲਾਈ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਐਮਰਜੈਂਸੀ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹੁੰਮ-ਹੁਮਾ ਕੇ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜ਼ਜਬਾ ਹਰ ਕਿਸੇ ਵਿੱਚ ਨਹੀਂ ਹੁੰਦਾ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਗੁਰੂ ਜੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ਕਾਰਨ ਹੀ ਇਹ ਸੇਵਾਦਾਰ ਤਨ ਮਨ ਨਾਲ ਸੇਵਾ ਕਰ ਰਹੇ ਹਨ।

ਹੋਰ ਵੀ ਲੋੜ ਹੁੰਦੀ ਤਾਂ ਸੰਗਤ ਉਹੀ ਵੀ ਪੂਰੀ ਕਰ ਦਿੰਦੀ

ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਜੇਕਰ ਅੱਜ ਇੱਕ ਹਜਾਰ ਤੋਂ ਵੱਧ ਯੂਨਿਟ ਦੀ ਲੋੜ ਹੁੰਦੀ ਤਾਂ ਸੰਗਤ ਉਹ ਵੀ ਪੂਰਾ ਕਰ ਦਿੰਦੀ। ਉਨ੍ਹਾਂ ਕਿਹਾ ਕਿ ਵੱਡੀ ਗਿਣਦੀ ਸੇਵਾਦਾਰ ਬਿਨਾਂ ਖੂਨ ਦਿੱਤਿਆ ਹੀ ਵਾਪਸ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਹੋਈ ਸਾਧ ਸੰਗਤ ਨੇ ਮਾਨਵਤਾਂ ਭਲਾਈ ਦੇ ਕੰਮਾਂ ਨੂੰ ਹੋਰ ਵੱਧ ਚੜ੍ਹ ਕੇ ਕਰਨ ਦਾ ਪ੍ਰਣ ਵੀ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ