ਪਟਿਆਲਾ ‘ਚ 51365 ਦਰਸ਼ਕਾਂ ਨੇ ਵੇਖੀ ‘ਜੱਟੂ ਇੰਜੀਨੀਅਰ’

Viewers, 'Jattu Engineer', Dr MSG, Bollywood, Entertainment

ਪਿੰਡਾਂ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦੇ ਰਹੀ ਹੈ ਡਾ. ਐੱਮ. ਐੱਸ. ਜੀ ਦੀ ਫਿਲਮ

ਸੱਚ ਕਹੂੰ ਨਿਊਜ਼, ਪਟਿਆਲਾ: 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦਾ ਜਾਦੂ ਸਿਨੇ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬੀਤੀ ਰਾਤ ਵੀ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਦਾ ਪਟਿਆਲਾ ਜਿਲ੍ਹੇ ਦੇ ਇਕੱਠੇ 51365 ਦਰਸ਼ਕਾਂ ਨੇ ਆਨੰਦ ਮਾਣਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦਾ ਵਿਅਕਤੀ ਹੁੰਮ ਹੁਮਾ ਕੇ ਪਹੁੰਚਿਆ

ਇਸ ਤੋਂ ਪਹਿਲਾਂ ਪੰਜਾਬ ਦੇ ਸੰਗਰੂਰ ‘ਚ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕ ਵੇਖ ਚੁੱਕੇ ਹਨ ਇਕੱਠੇ ਇਹ ਫਿਲਮ

ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਸਥਾਨਕ ਨਾਮ ਚਰਚਾ ਘਰ ‘ਚ ਆਨਲਾਈਨ ਮਾਹੀ ਸਿਨੇਮੇ ‘ਚ ਫਿਲਮ ‘ਜੱਟੂ ਇੰਜੀਨੀਅਰ’ ਦੇਖਣ ਲਈ 51365 ਸਿਨੇ ਪ੍ਰੇਮੀ ਪੁੱਜੇ, ਜਿਹਨਾਂ ਨੇ ਇਕੱਠੇ ਫਿਲਮ ਦੇਖ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੰਗਰੂਰ ਵਿਖੇ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਇਕੱਠੇ ਆਨ ਲਾਈਨ ਮਾਹੀ ਸਿਨੇਮੇ ਰਾਹੀਂ ਫਿਲਮ ਦੇਖੀ ਸੀ ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਦਰਸ਼ਕਾਂ ਨੇ ਇਹਨਾਂ ਸਾਰਿਆਂ ਨੂੰ ਪਿੱਛੇ ਛੱਡਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਤੇ ਮੀਡੀਆ ਕਰਮੀਆਂ ਨੇ ਵੀ ਫਿਲਮ ਦਾ ਆਨੰਦ ਉਠਾਇਆ

ਫਿਲਮ ਦੇਖਣ ਲਈ ਸ਼ਾਮ ਨੂੰ ਹੀ ਦਰਸ਼ਕ ਨਾਮ ਚਰਚਾ ਘਰ ਚ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਸ਼ਾਮ 7 ਵਜੇ ਦੇ ਕਰੀਬ ਚੱਲੇ ਸ਼ੋਅ ਤੱਕ ਸਾਰਾ ਨਾਮਚਰਚਾ ਘਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ ਤੇ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਜਿੰਮੇਵਾਰ ਮੈਂਬਰਾਂ  ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਬਣਾਈ ਗਈ ਫਿਲਮ ‘ਜੱਟੂ ਇੰਜੀਨੀਅਰ’ ਸਮਾਜ ਸੁਧਾਰ ਦੇ ਸੰਦੇਸ਼ਾਂ ਨਾਲ ਭਰੀ ਪਈ ਹੈ ਤੇ ਫਿਲਮ ‘ਚ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਦੀ ਸਿੱਖਿਆ ਦਿੱਤੀ ਗਈ ਹੈ ਤੇ ਜੇਕਰ ਲੋਕ ਇਸ ਫਿਲਮ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ‘ਤੇ ਅਮਲ ਕਰਨ ਤਾਂ ਸਮਾਜ ਬਦਲਣ ‘ਤੇ ਜ਼ਿਆਦਾ ਸਮਾਂ ਨਹੀਂ ਲੱਗੇਗਾ

ਜਾਗੋ ਕੱਢ ਕੇ ਪ੍ਰਗਟਾਈ ਖੁਸ਼ੀ

ਫਿਲਮ ਦੇਖਣ ਲਈ ਦਰਸ਼ਕਾਂ ‘ਚ ਉਤਸ਼ਾਹ ਵੇਖਣਯੋਗ ਸੀ ਤੇ ਹਰ ਕੋਈ ਸਜ ਧਜ ਕੇ ਫਿਲਮ ਦੇਖਣ ਲਈ ਪਹੁੰਚ ਰਿਹਾ ਸੀ ਇਸ ਦੌਰਾਨ ਫਿਲਮ ਵੇਖਣ ਲਈ ਕੁਝ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪਹਿਰਾਵਾ ਪਾ ਕੇ ਜਾਗੋ ਕੱਢਦਿਆਂ ਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਕਿ ਖਿੱਚ ਦਾ ਵਿਸ਼ੇਸ਼ ਕੇਂਦਰ ਵੀ ਬਣਿਆ