ਫੌਜ ਦੇ ਲੈਫਟੀਨੈਂਟ ਜਨਰਲ ਨੇ ਕੀਤੇ ਕਈ ਖੁਲਾਸੇ

0

ਜੰਮ। ਜੰਮੂ-ਕਸ਼ਮੀਰ ‘ਚ ਉੱਤਰੀ ਕਮਾਨ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਤਵਾਦੀਆਂ ਨੇ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਅਨੁਸਾਰ ਇੰਨੀਂ ਦਿਨੀਂ ਅੱਤਵਾਦੀ ਕਸ਼ਮੀਰ ‘ਚ ਹਥਿਆਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਇਹੀ ਕਾਰਨ ਹੈ ਕਿ ਉਹ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਹਥਿਆਰ ਖੋਹਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਪਾਕਿਸਤਾਨ ਸੰਕਟ ‘ਚ ਹੈ ਅਤੇ ਜੰਮੂ-ਕਸ਼ਮੀਰ ‘ਚ ਹਥਿਆਰ ਭੇਜਣ ਦੇ ਵੱਖ-ਵੱਖ ਤਰੀਕਿਆਂ ਨੂੰ ਅਪਣਾ ਰਿਹਾ ਹੈ। ਪਿਛਲੇ ਮਹੀਨੇ ਹੀ ਪੀ.ਡੀ.ਪੀ. ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਾਸਿਰ ਹੁਸੈਨ ਸ਼ੇਖ ਨੂੰ ਬੰਧਕ ਬਣਾ ਕੇ ਅੱਤਵਾਦੀਆਂ ਨੇ ਉਨ੍ਹਾਂ ਦੇ ਸੁਰੱਖਿਆ ਗਾਰਡ ਦੀ ਰਾਈਫਲ ਖੋਹ ਲਈ ਸੀ।

ਰਾਤ ਭਰ ਬੰਧਕ ਬਣਾਉਣ ਤੋਂ ਬਾਅਦ ਹਥਿਆਰਬੰਦ ਤਿੰਨ ਅੱਤਵਾਦੀ ਪੀ.ਡੀ.ਪੀ. ਨੇਤਾ ਦੇ ਭਰਾ ਦੀ ਕਾਰ ਲੈ ਕੇ ਦੌੜ ਗਏ। ਉੱਥੇ ਹੀ ਮਾਰਚ ‘ਚ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਪੁਲਿਸ ਨੇ ਹਥਿਆਰ ਖੋਹਣ ਦੀ ਘਟਨਾ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਖਣ ਕਸ਼ਮੀਰ ਦੇ ਕੁੰਡੂਲਨ ਇਲਾਕੇ ‘ਚ ਇਕ ਏ.ਟੀ.ਐੱਮ. ਗਾਰਡ ਤੋਂ 12 ਬੋਰ ਦੀ ਰਾਈਫਲ ਖੋਹ ਲਈ ਸੀ।

ਪਿਛਲੇ ਸਾਲ ਦਸੰਬਰ ‘ਚ ਸ਼ੋਪੀਆਂ ‘ਚ ਹੀ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਇਕ ਨਿਗਰਾਨੀ ਚੌਕੀ ਦੇ ਚਾਰ ਪੁਲਿਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲੇ ਤੋਂ ਬਾਅਦ ਅੱਤਵਾਦੀ ਪੁਲਿਸ ਕਰਮਚਾਰੀਆਂ ਦੀ ਤਿੰਨ ਸੈਲਫ ਲੋਡਿੰਗ ਰਾਈਫਲ (ਐੱਸ.ਐੱਲ.ਆਰ.) ਵੀ ਆਪਣੇ ਨਾਲ ਲੈ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।