ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ

0
Blast

ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ

ਚੇਨੱਈ (ਏਜੰਸੀ)। ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ‘ਚ ਅੱਜ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ (ਐਨਐਲਸੀ) ਦੇ ਇੱਕ ਬਾਇਲਰ ‘ਚ ਧਮਾਕੇ (Boiler Blast) ਹੋਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜਖ਼ਮੀ ਹੋ ਗਏ। ਪੁਲਿਸ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ‘ਚ ਦੱਸਿਆ ਗਿਆ ਕਿ ਧਮਾਕੇ ‘ਚ ਛੇ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ।

Blast

ਧਮਾਕੇ ਸਮੇਂ ਥਰਮਲ ਪਾਵਰ ਯੂਨਿਟ-2 (ਟੀਪੀਐਸ-2) ਦੀ ਪੰਜਵੀਂ ਇਕਾਈ ‘ਚ ਕਈ ਮਜ਼ਦੂਰ ਕੰਮ ਕਰੇ ਰਹੇ ਸਨ ਸੂਤਰਾਂ ਨੇ ਦੱਸਿਆ ਕਿ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ‘ਚੋਂ ਇੱਕ ਦੀ ਪਛਾਣ ਪਦਨਾਭਨ ਵਜੋਂ ਕੀਤੀ ਗਈ ਹੈ।

  • ਪੁਲਿਸ ਤੇ ਫਾਇਰ ਬ੍ਰਿਗੇਡ ਸੇਵਾ ਅਤੇ ਬਚਾਅ ਮੁਲਾਜ਼ਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ
  • ਅਤੇ ਜਖ਼ਮੀਆਂ ਨੂੰ ਐਨਐਲਸੀ ਹਸਪਤਾਲ ਦਾਖਲ ਕਰਵਾਇਆ ਗਿਆ।
  • ਜਿੱਥੋਂ ਬਾਅਦ ‘ਚ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਤਿਰੂਚਿਰਾਪਲੀ ਰੈਫਰ ਕੀਤਾ ਗਿਆ ਹੈ।
  • ਜਿਵੇਂ ਹੀ ਬਾਇਲਰ ਫਟਣ ਦਾ ਖਬਰ ਫੈਲੀ ਲੋਕ ਖਦਾਨ ਕੈਂਪਸ ‘ਚ ਇਕੱਠੇ ਹੋ ਗਏ
  • ਖਦਾਨ ‘ਚ ਕੰਮ ਕਰ ਰਹੇ ਆਪਣੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰਾਂ ਦੀ ਖਬਰ ਪਾਉਣ ਲਈ ਚਿੰਤਤ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ