ਯਮੁਨਾ ਐਕਸਪ੍ਰੈੱਸ ਵੇ ‘ਤੇ ਭਿਆਨਕ ਸੜਕ ਹਾਦਸਾ, 6 ਮੌਤਾਂ

ਮਥੁਰਾ। ਉੱਤਰ ਪ੍ਰਦੇਸ਼ ‘ਚ ਯਮੁਨਾ ਐਕਸਪ੍ਰੈੱਸ ਵੇ ‘ਤੇ ਅੱਜ ਸਵੇਰੇ ਮਥੁਰਾ ਜ਼ਿਲ੍ਹੇ ਦੇ ਸੁਰੀਰ ਖੇਤਰ ‘ਚ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ ਇੱਕ ਬੱਚੇ ਸਮੇਤ 6 ਵਿਅਕਤੀਆ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋਗਏ।
ਪੁਲਿਸ ਅਧਿਕਾਰੀ ਅਰੁਣ ਕੁਮਾਰ ਅਨੁਸਾਰ ਇੱਕ ਨਿੱਜੀ ਬੱਸ ਦਿੱਲੀ ਤੋਂ ਓਰਈਆ ਜਾ ਰਹੀ ਸੀ। ਸਵੇਰੇ ਲਗਭਗ ਤਿੰਨ ਵਜੇ ਸੁਰੀਰ ਇਲਾਕੇ ‘ਚ ਯਮਨਾ ਐਕਸਪ੍ਰੈੱਸ ਵੇ ‘ਤੇ ਬੱਸ ਖ਼ਰਾਬ ਹੋ ਗਈ ਸੀ ਜਿਸ ਨੂੰ ਟੈਂਕਰ ਨੇ ਟੱਕਰ ਮਾਰ ਦਿੱਤੀ। ਜਿਸ ‘ਚ ਇੱਕ ਬੱਚੇ ਸਮੇਤ 6 ਵਿਅਕਤੀਆ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ।