Breaking News

6 ਹੈਵਾਨਾਂ ਨੇ ਲੜਕੀ ਨਾਲ ਕੀਤਾ ਸਮੂਹਿਕ ਦੁਰਾਚਾਰ

ਫਰੀਦਾਬਾਦ ‘ਚ ਫਿਰ ਦਰਿੰਦਗੀ

ਏਜੰਸੀ ਫਰੀਦਾਬਾਦ

ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਏ ਜਾਣ ਦੇ ਬਾਵਜ਼ੂਦ ਜ਼ਬਰ ਜਨਾਹ ਤੇ ਸਮੂਹਿਕ ਦੁਰਾਚਾਰ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ ਤਾਜ਼ਾ ਮਾਮਲਾ ਵੀਰਵਾਰ ਦੇਰ ਰਾਤ ਦਾ ਹੈ ਫਰੀਦਾਬਾਦ ਐਨਆਈਟੀ ‘ਚ 6 ਹੈਵਾਨਾਂ ਨੇ ਇੱਕ ਲੜਕੀ ਨਾਲ ਸਮੂਹਿਕ ਦੁਰਾਚਾਰ ਕਰਕੇ ਹੈਵਾਨੀਅਤ ਨੂੰ ਵੀ ਸ਼ਰਮਸ਼ਾਰ ਕਰ ਦਿੱਤਾ ।

ਲੜਕੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਸ ਨੂੰ ਫੋਨ ਕਰਕੇ ਫਰੀਦਾਬਾਦ ਸੱਦਿਆ ਗਿਆ ਸੀ ਦੇਰ ਰਾਤ ਵਾਪਰੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਦੋਸ਼ੀਆਂ ਨੇ ਫਰੀਦਾਬਾਦ ਦੇ ਨੈਸ਼ਨਲ ਹਾਈਵੇ ਨੰਬਰ ਦੋ ਨੇੜੇ ਸੈਕਟਰ 56 ‘ਚ ਬਣੇ ਕਬਾੜ ਦੇ ਗੋਦਾਮ ‘ਚ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਸਾਰੇ ਮੁਲਾਜ਼ਮ ਫਰਾਰ ਹਨ, ਜਿਨ੍ਹਾਂ ਨੂੰ ਪੁਲਿਸ ਛੇਤੀ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ‘ਚ ਰਹਿਣ ਵਾਲੀ ਇੱਕ ਲੜਕੀ ਨੂੰ ਉਸ ਦੇ ਇੱਕ ਦੋਸਤ ਨੇ ਫੋਨ ਕਰਕੇ ਕੱਲ੍ਹ ਦੇਰ ਸ਼ਾਮ ਫਰੀਦਾਬਾਦ ਸੱਦਿਆ ਸੀ।

ਇੱਥੇ ਦੇਰ ਰਾਤ ਉਸ ਨੌਜਵਾਨ ਤੇ ਉਸਦੇ ਪੰਜ ਸਾਥੀਆਂ ਨੇ ਲੜਕੀ ਨੂੰ ਸ਼ਿਕਾਰ ਬਣਾਇਆ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਮਹਿਲਾ ਥਾਣਾ ਇੰਚਾਰਜ ਸੁਸ਼ੀਲਾ ਅਨੁਸਾਰ ਸਾਰੇ 6 ਵਿਅਕਤੀਆਂ ਖਿਲਾਫ਼ ਸਮੂਹਿਕ ਦੁਰਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top