ਕੈਥਲ ਚ ਸੜਕ ਹਾਦਸਾ, ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਪਤੀ-ਪਤਨੀ ਸਮੇਤ 6 ਮੌਤਾਂ, 4 ਜ਼ਖਮੀ

ਦੋ ਕਾਰਾਂ ਦੀ ਭਿਆਨਕ ਟੱਕਰ  ‘ਚ ਪਤੀ-ਪਤਨੀ ਸਮੇਤ 6 ਮੌਤਾਂ, 4 ਜ਼ਖਮੀ

(ਸੱਚ ਕਹੂੰ ਨਿਊਜ਼) ਕੈਥਲ। ਹਰਿਆਣਾ ਦੇ ਕੈਥਲ ਚ ਅੱਜ ਦੋ ਕਾਰਾਂ ਦੀ ਆਹਮੋਂ-ਸਾਹਮਣੇ ਟੱਕਰ ‘ਚ ਪਤੀ-ਪਤਨੀ ਸਮੇਤ 6 ਵਿਕਤੀਆਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਜੌਂਦ-ਪੁੰਡਰੀ ਮਾਰਗ ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇੱਕ ਕਾਰ ਚ ਛੇ ਬਾਰਾਤੀ ਸਨ ਜੋ ਜੀਂਦ ਤੋਂ ਪੁੰਡਰੀ ਪਰਤ ਰਹੇ ਸਨ ਜਦੋਂਕਿ ਦੂਜੀ ਕਾਰ ਚ ਚਾਰ ਵਿਅਕਤੀ ਪਿੰਡ ਦਬਖੇੜੀ ਤੋਂ ਸਫੀਦੋਂ ਦੇ ਪਿੰਡ ਮਲਹਾਰ ਜਾ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਇੱਕ ਕਾਰ ਦੇ ਦੋ ਯਤਰੀਆਂ ਪਿੰਡ ਦਬਖੇੜੀ ਨਿਵਾਸੀ ਵਿਨੋਦ (45) ਤੇ ਉਸਦੀ ਪਤਨੀ ਬਾਲਾ ਦੇਵੀ (35), ਤੇ ਦੂਜੀ ਕਾਰ ਦੇ ਡਰਾਇਵਰ ਸਤੇਯਮ ਤੇ ਯਾਤਰੀਆਂ ਰਮੇਸ਼, ਅਨਿਲ ਤੇ ਸ਼ਿਵਮ ਦੇ ਵਜੋਂ ਹੋਈ ਹੈ। ਜੋੜੇ ਦਾ ਸੱਤ ਸਾਲ ਦਾ ਪੁੱਤਰ ਵਿਰਾਜ ਤੇ ਉਨਦੀ ਸਹਿਯੋਗੀ ਸੋਨੀਆ ਤੇ ਦੂਜੀ ਗੱਡੀ ‘ਚ ਸਵਾਰ ਸਤੀਸ਼ ਤੇ ਬਲਰਾਜ ਜਖਮੀਆਂ  ‘ਚ ਸ਼ਾਮਲ ਹਨ। ਹਾਦਸੇ ਦੀ ਵਜ੍ਹਾ ਕਾਰਨ ਹਾੜਵੇ ਤੇ ਜਾਮ ਲੱਗ ਗਿਆ। ਪੁਲਿਸ ਨੇ ਸਰਕਾਰੀ ਹਸਪਤਾਲ ਤੋਂ ਦਿਨ ਐਂਬੂਲੈਂਸ ਸੱਦ ਕੇ ਸਾਰੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ