ਪੰਜਾਬ

ਹਨੀ ਫੱਤਣਵਾਲਾ ਦੀ ਅਗਵਾਈ ‘ਚ 7 ਬਾਗੀ ਕਾਂਗਰਸੀ ਉਮੀਦਵਾਰਾਂ ਨੇ ਭਰੇ ਕਾਗਜ਼

Rebel, Congress, Candidates, Honey, Fattanvala

ਸ੍ਰੀ ਮੁਕਤਸਰ ਸਾਹਿਬ, ਭਜਨ ਸਿੰਘ ਸਮਾਘ

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਮਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਿਚਲੀ ਧੜੇਬੰਦੀ ਕਾਰਨ ਅੱਜ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਧੜੇ ਵੱਲੋਂ ਸੱਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਏ।

ਜਾਣਕਾਰੀ ਅਨੁਸਾਰ ਸੱਤ ਉਮੀਦਵਾਰਾਂ ਜਿਨ੍ਹਾਂ ਵਿੱਚ ਚੜੇਵਾਨ ਜੋਨ ਤੋਂ ਮਨਿੰਦਰ ਸਿੰਘ ਮਨੀ, ਮਾਨ ਸਿੰਘ ਵਾਲਾ ਜੋਨ ਤੋਂ ਹਰਬੰਸ ਸਿੰਘ, ਭੁੱਲਰ ਜੋਨ ਤੋਂ ਬੋਹੜ ਸਿੰਘ, ਉਦੇਕਰਨ ਜੋਨ ਤੋਂ ਵੀਰਪਾਲ ਕੌਰ ਪਤਨੀ ਅੰਗਰੇਜ ਸਿੰਘ ਬੂੜਾ ਗੁੱਜਰ, ਬਧਾਈ ਜੋਨ ਤੋਂ ਜਗਜੀਤ ਸਿੰਘ ਬਰਾੜ, ਸੀਰਵਾਲੀ ਜੋਨ ਤੋਂ ਸੁਖਜੀਤ ਕੌਰ ਅਤੇ ਗੁਲਾਬੇਵਾਲਾ ਜੋਨ ਤੋਂ ਮਨਿੰਦਰ ਸਿੰਘ ਵਿੱਕੀ ਬਰਾੜ ਸ਼ਾਮਲ ਹਨ ਨੇ ਅੱਜ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਵੜਿੰਗ ਦੀ ਹਾਜ਼ਰੀ ‘ਚ ਆਪਣੇ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਏ।

ਜ਼ਿਕਰਯੋਗ ਹੈ ਕਿ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਉਣ ਲਈ ਸਥਾਨਕ ਫੱਤਣਵਾਲਾ ਗ੍ਰਹਿ ਤੋਂ ਵੱਡੀ ਗਿਣਤੀ ‘ਚ ਆਗੂਆਂ ਤੇ ਵਰਕਰਾਂ ਦਾ ਜੱਥਾ ਕਾਫਲੇ ਦੇ ਰੂਪ ਵਿੱਚ ਇਕੱਠਾ ਹੋ ਕੇ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਵਿਖੇ ਪਹੁੰਚੇ। ਇਸ ਮੌਕੇ ਹਨੀ ਫੱਤਣਵਾਲਾ ਨੇ ਦਾਅਵਾ ਕੀਤਾ ਕਿ ਸਾਰੀਆਂ ਉਕਤ ਸੱਤ ਸੀਟਾਂ ‘ਤੇ ਖੜੇ ਕੀਤੇ ਉਮੀਦਵਾਰ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਨਾਦਰਸ਼ਾਹੀ ਹੁਕਮ ਚਲਾਉਣ ਵਾਲੇ ਲੀਡਰਾਂ ਨੂੰ ਢੁੱਕਵਾਂ ਜਵਾਬ ਦੇਣਗੇ।

ਇਸ ਮੌਕੇ ਮਨਜੀਤ ਸਿੰਘ ਫੱਤਣਵਾਲਾ, ਇਕਬਾਲ ਸਿੰਘ ਸੰਗੂਧੋਨ, ਭੋਮਾ ਥਾਂਦੇਵਾਲਾ, ਮੁਕੇਸ਼ ਬਰੀਵਾਲਾ, ਖੜਕ ਸਿੰਘ ਸਰਪੰਚ, ਪੰਮਾ ਸਰਪੰਚ, ਹਰਜਿੰਦਰ ਸਿੰਘ ਉਦੇਕਰਨ, ਹਰਚਰਨ ਸਿੰਘ ਸਰਪੰਚ, ਵਿੱਕੀ ਲੰਬੀ ਢਾਬ, ਜਸਕਰਨ ਸਿੰਘ, ਬਿੱਕਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਅਤੇ ਵਰਕਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top