ਚੀਨ ਤੇ ਉੱਤਰ ਕੋਰੀਆ ਦੇ ਸਬੰਧਾਂ ਦੇ 70 ਸਾਲ ਪੂਰੇ

0
China, North Korea, Relations

ਸ਼ੀ ਤੇ ਕਿਮ ਨੇ ਦਿੱਤੀ ਇੱਕ ਦੂਜੇ ਨੂੰ ਵਧਾਈ Relation

ਬੀਜਿੰਗ (ਏਜੰਸੀ)। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਡਗ ਅਤੇ ਉਂਤਰੀ ਕੋਰੀਆ ਦੇ ਮੁੱਖ ਨੇਤਾ ਕਿਮ ਜੋਂਗ ਉਨ ਨੇ ਦੋਵਾਂ ਦੇਸ਼ਾਂ ਵਿਚਕਾਰ ਰਾਜਨਾਇਕ ਸਬੰਧਾਂ ਦੀ 70ਵੀਂ ਵਰ੍ਹੇਗੰਢ ‘ਤੇ ਐਤਵਾਰ ਨੂੰ ਇੱਕ-ਦੂਜੇ ਨੂੰ ਵਧਾਈ ਦਿੱਤੀ। (Relation)

ਨਿਊਜ਼ ਏਜੰਸੀ ਸ਼ਿੰਹੁਆ ਦੀ ਰਿਪੋਰਟ ਅਨੁਸਾਰ ਸ੍ਰੀ ਜਿਨਪਿੰਗ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਪਿਛਲੇ 70 ਸਾਲਾਂ ‘ਚ ਚੀਨ ਅਤੇ ਉਤਰੀ ਕੋਰੀਆ ਵਿਚਕਾਰ ਪਰੰਪਰਿਕ ਦੋਸਤੀ ਸਮੇਂ ਦੀ ਕਸੌਟੀ ‘ਤੇ ਖਰੀ ਉੱਤਰੀ ਹੈ। ਇਹ ਦੋਸਤੀ ਕੌਮਾਂਤਰੀ ਜਾਣ-ਪਛਾਣ ‘ਚ ਬਦਲਾਅ ਦੇ ਦੌਰ ‘ਚ ਵੀ ਕਾਇਮ ਰਹੀ ਅਤੇ ਸਮੇਂ ਦੇ ਨਾਲ ਮਜ਼ਬੂਤ ਹੋਈ।

ਕਿਮ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਚੀਨ ਦੇ ਨਾਲ ਉੱਤਰੀ ਕੋਰੀਆ ਆਪਣੀ ਪਰੰਪਰਿਕ ਮਿੱਤਰਤਾ ਨੂੰ ਪੂਰੀ ਤਰ੍ਹਾਂ ਨਿਭਾਵੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਮੈਤਰੀਪੂਰਨ ਸਬੰਧ ਨੂੰ ਹੋਰ ਮਜ਼ਬੂਤ ਬਣਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।